ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨੀਆਂ ਨੇ ਕ੍ਰਿਕੇਟ ਮੈਚ ਦੌਰਾਨ ਲਾਏ ਭਾਰਤ–ਵਿਰੋਧੀ ਨਾਅਰੇ

ਖ਼ਾਲਿਸਤਾਨੀਆਂ ਨੇ ਕ੍ਰਿਕੇਟ ਮੈਚ ਦੌਰਾਨ ਲਾਏ ਭਾਰਤ–ਵਿਰੋਧੀ ਨਾਅਰੇ

ਤਸਵੀਰ: ਏਐੱਫ਼ਪੀ
 

ਵਿਸ਼ਵ ਕ੍ਰਿਕੇਟ ਕੱਪ ਲਈ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਚੱਲ ਰਹੇ ਸੈਮੀ–ਫ਼ਾਈਨਲ ਮੈਚ ਵਿੱਚ ਕੱਲ੍ਹ ਕੁਝ ਖ਼ਾਲਿਸਤਾਨੀ ਸਮਰਥਕਾਂ ਨੇ ਭਾਰਤ–ਵਿਰੋਧੀ ਨਾਅਰਿਆਂ ਨਾਲ ਵਿਘਨ ਪਾਉਣ ਦਾ ਜਤਨ ਕੀਤਾ ਸੀ। ਉਨ੍ਹਾਂ ਨੂੰ ਤੁਰੰਤ ਓਲਡ ਟ੍ਰੈਫ਼ਰਡ ਮੈਦਾਨ ਵਿੱਚੋਂ ਬਾਹਰ ਕੱਢਿਆ ਗਿਆ।

 

 

ਇਨ੍ਹਾਂ ਖ਼ਾਲਿਸਤਾਨੀ ਸਮਰਥਕਾਂ ਨੇ ਸਿਆਸੀ ਸੁਨੇਹਿਆਂ/ਨਾਅਰਿਆਂ ਵਾਲੇ ਬੈਨਰ ਫੜੇ ਹੋਏ ਸਨ। ਉਹ ਪੰਜਾਬ ਵਿੱਚ ਇੱਕ ਆਜ਼ਾਦ ਹੋਮਲੈਂਡ ‘ਖ਼ਾਲਿਸਤਾਨ’ ਕਾਇਮ ਕਰਨ ਦੀ ਮੰਗ ਨੂੰ ਲੈ ਕੇ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕਰ ਰਹੇ ਸਨ।

 

 

ਆਈਸੀਸੀ (ICC) ਨੇ ਖ਼ੁਦ ਨੂੰ ਅਜਿਹੇ ਕਿਸੇ ਵੀ ਵਿਵਾਦ ਤੋਂ ਦੂਰ ਹੀ ਰਹਿਣ ਦਾ ਜਤਨ ਕੀਤਾ ਹੈ। ਪਹਿਲਾਂ ਪਾਕਿਸਤਾਨੀ ਸੂਬੇ ਬਲੋਚਿਸਤਾਨ ਦੇ ਕੁਝ ਨਾਗਰਿਕਾਂ ਨੇ ਵੀ ਬੈਨਰਾਂ ਨਾਲ ਲੀਡਜ਼ ਦੇ ਮੈਦਾਨ ’ਚ ਰੋਸ ਮੁਜ਼ਾਹਰਾ ਕੀਤਾ ਸੀ।

 

 

ਆਈਸੀਸੀ ਦੇ ਬੁਲਾਰੇ ਨੇ ਦੱਸਿਆ ਕਿ ਉਹ ਸਾਰੇ ਮੈਚਾਂ ਦੌਰਾਨ ਪੁਖ਼ਤਾ ਸੁਰੱਖਿਆ ਇੰਤਜ਼ਾਮਾਂ ਲਈ ਪ੍ਰਤੀਬੱਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalistanis raised slogans against India during Cricket Match