ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਖ਼ਾਲਸਾ ਏਡ` ਨੇ ਰਮਜ਼ਾਨ-ਇਫ਼ਤਾਰੀ ਮੌਕੇ ਲੈਬਨਾਨ ਤੇ ਇਰਾਕ `ਚ ਵੰਡਿਆ ਭੋਜਨ

Khalsa Aid Distributes Food Packets

ਇੰਗਲੈਂਡ ਦੀ ਇੱਕ ਐੱਨਜੀਓ ਨੇ ਲੈਬਨਾਨ ਅਤੇ ਇਰਾਕ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ 5,000 ਤੋਂ ਵੀ ਵੱਧ ਸੀਰੀਆਈ ਸ਼ਰਨਾਰਥੀਆਂ ਨੂੰ ਇਫ਼ਤਾਰ (ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਰੋਜ਼ਾ ਖੋਲ੍ਹਣਾ) ਲਈ ਭੋਜਨ ਦੇ ਪੈਕੇਟ ਵੰਡੇ ਸਨ। ‘ਖ਼ਾਲਸਾ ਏਡ` ਨਾਂਅ ਦੀ ਇਸ ਸੰਸਥਾ ਨੇ ਲੈਬਨਾਨ ਦੀ ਸਥਾਨਕ ਖੈਰਾਤੀ ਸੰਸਥਾ ‘ਸਵਾ ਫਾਰ ਡਿਵੈਲਪਮੈਂਟ ਐਂਡ ਏਡ` ਨਾਲ ਮਿਲ ਕੇ ਭਲਾਈ ਦੇ ਇਸ ਕਾਰਜ ਨੂੰ ਅੰਜਾਮ ਦਿੱਤਾ ਹੈ।


ਈਦ-ਉਲ-ਫਿ਼ਤਰ (ਮਿੱਠੀ ਜਾਂ ਸੇਵੀਂਆਂ ਵਾਲੀ ਈਦ) ਮੌਕੇ ਇਫ਼ਤਾਰ ਮੌਕੇ ਭੋਜਨ ਵੰਡਣ ਦਾ ਕੰਮ ਬੰਦ ਹੋ ਗਿਆ ਹੈ। ਚੈਰਿਟੀ ਨੇ ਇਰਾਕ ਦੇ ਮੋਸੁਲ ਵਿਖੇ 500 ਸ਼ਰਨਾਰਥੀ ਬੱਚਿਆਂ ਨੂੰ ਨਵੇਂ ਕੱਪੜੇ ਤੇ ਜੁੱਤੇ ਵੀ ਵੰਡੇ ਹਨ।
ਇਨ੍ਹਾਂ ਬੱਚਿਆਂ ਨੂੰ ਸਾਲ 2014 ਦੌਰਾਨ ਮੋਸੁਲ `ਚ ਜੰਗ ਕਾਰਨ ਆਪਣੇ ਘਰ ਛੱਡਣੇ ਪਏ ਸਨ।
‘ਖ਼ਾਲਸਾ ਏਡ` ਦੇ ਬਾਨੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੇੱਨਜੀਓ (ਗ਼ੈਰ-ਸਰਕਾਰੀ ਸੰਸਥਾ) ਲੈਬਨਾਨ, ਤੁਰਕੀ, ਇਰਾਕ, ਜ਼ਾਂਬੀਆ, ਮਲਾਵੀ, ਹੈਤੀ, ਗੁਆਟੇਮਾਲਾ, ਪੰਜਾਬ, ਇੰਗਲੈਂਡ ਤੇ ਬੰਗਲਾਦੇਸ਼ ਵਿੱਚ ਆਪਣੇ ਕਲਿਆਣ ਕਾਰਜ ਚਲਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalsa Aid Distributes Food Packets in Lebanon and Iraq