ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਮ ਜੋਂਗ ਓਨ ਨੇ ਉੱਤਰੀ ਕੋਰੀਆ 'ਚ ਦੱਖਣੀ ਕੋਰੀਆ ਦੀਆਂ ਇਮਾਰਤਾਂ ਨੂੰ ਢਾਹੁਣ ਦੇ ਦਿੱਤੇ ਹੁਕਮ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੇ ਉੱਤਰੀ ਕੋਰੀਆ ਦੇ ਡਾਇਮੰਡ ਮਾਊਂਟੇਨ ਰਿਜੋਰਟ ਵਿਖੇ ਸਥਿਤ ਦੱਖਣੀ ਕੋਰੀਆ ਵੱਲੋਂ ਬਣੇ ਹੋਟਲ ਅਤੇ ਹੋਰ ਯਾਤਰੀ ਇਮਾਰਤਾਂ ਨੂੰ ਢਾਹੁਣ ਦੇ ਆਦੇਸ਼ ਦਿੱਤੇ ਹਨ। ਉੱਤਰ ਕੋਰੀਆ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਦੱਖਣੀ ਕੋਰੀਆ ਅੰਤਰਰਾਸ਼ਟਰੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਅਤੇ ਉਸ ਥਾਂ ਉੱਤੇ ਆਪਣੇ ਸੈਰ ਸਪਾਟੇ ਨੂੰ ਬਹਾਲ ਕਰੇਗਾ।

 

ਉੱਤਰੀ ਕੋਰੀਆ ਦੀ ਅਧਿਕਾਰਤ ਸੰਵਾਦ ਕਮੇਟੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਕਿਮ ਨੇ ਰਿਜੋਰਟ ਦਾ ਦੌਰਾ ਕੀਤਾ ਅਤੇ ਇਸ ਦੀਆਂ ਸਹੂਲਤਾਂ ਨੂੰ “ਜਜਰ ਅਤੇ ਉਸ ਵਿੱਚ ਕੌਮੀਅਤ ਦੀ ਘਾਟ ਦੱਸਿਆ ਹੈ। ਖ਼ਬਰਾਂ ਅਨੁਸਾਰ, ਕਿਮ ਨੇ ਆਪਣੇ ਸਵਰਗੀ ਪਿਤਾ ਦੇ ਸਮੇਂ ਦੀ ਉੱਤਰੀ ਕੋਰੀਆ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਜੋ ਕਾਫੀ ਹੱਦ ਤੱਕ ਦੱਖਣੀ ਕੋਰੀਆ 'ਤੇ ਨਿਰਭਰ ਸਨ।

 

ਕੇਸੀਐਨਏ ਰਿਪੋਰਟ ਅਨੁਸਾਰ ਕਿਮ ਨੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਇਸ ਮੁੱਦੇ ਉੱਤੇ ਵਿਚਾਰ ਵਟਾਂਦਰੇ ਤੋਂ ਬਾਅਦ, ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਦੱਖਣੀ ਕੋਰੀਆ ਦੁਆਰਾ ਬਣਾਈਆਂ “ਘੱਟ ਆਕਰਸ਼ਕ ਇਮਾਰਤਾਂ” ਨੂੰ ਨਸ਼ਟ ਕਰਨ ਅਤੇ ਆਪਣੇ ਤਰੀਕੇ ਨਾਲ ਨਵੀਂ ਆਧੁਨਿਕ ਸੇਵਾ ਦੀਆਂ ਇਮਾਰਤਾਂ ਦਾ ਨਿਰਮਾਣ ਕਰਨ ਜੋ ਮਾਊਂਟ ਕੁਮਕਾਂਗ ਦੇ ਕੁਦਰਤੀ ਦ੍ਰਿਸ਼ ਨਾਲ ਮੇਲ ਖਾਂਦਾ ਹੋਵੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kim Jong un ordered to Destroyed South Korean buildings in North Korea