ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਨਾਸ਼ਾਹ ਕਿਮ ਨੇ 3 ਸਕਿੰਟਾਂ ਲਈ ਸਾਹਮਣੇ ਆਉਣ ’ਤੇ ਖੋਹ ਲਈ ਨੌਕਰੀ

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਸਾਲਾਂ ਤੋਂ ਉਨ੍ਹਾਂ ਦੀ ਤਸਵੀਰ ਖਿੱਚਣ ਵਾਲੇ ਉਨ੍ਹਾਂ ਦੇ ਨਿਜੀ ਫ਼ੋਟੋਗ੍ਰਾਫ਼ਰ ਨੂੰ ਸਿਰਫ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਕਿਉਂਕਿ ਉਹ ਤਿੰਨ ਸਕਿੰਟਾਂ ਲਈ ਕਿਮ ਦੇ ਸਾਹਮਣੇ ਆ ਗਿਆ ਸੀ।

 

 

ਜਾਣਕਾਰੀ ਮੁਤਾਬਕ 10 ਮਾਰਚ ਨੂੰ ਉੱਤਰ ਕੋਰੀਆ ਚ ਹੋਈਆਂ ਚੋਣਾਂ ਮਗਰੋਂ ਕਿਮ ਜੋਂਗ ਉਨ ਜਦੋਂ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਦੀ ਫ਼ੋਟੋ ਖਿੱਚਣ ਲਈ ਉਨ੍ਹਾਂ ਦਾ ਫ਼ੋਟੋਗ੍ਰਾਫ਼ਰ ਸਾਹਮਣੇ ਆ ਗਿਆ। ਇਹ ਗੱਲ ਕਿਮ ਨੂੰ ਐਨੀ ਮਾੜੀ ਲੱਗੀ ਕਿ ਉਨ੍ਹਾਂ ਨੇ 47 ਸਾਲਾ ਇਸ ਫ਼ੋਟੋਗ੍ਰਾਫ਼ਰ ਨੂੰ ਨੌਕਰੀ ਤੋਂ ਕੱਢ ਦਿੱਤਾ। ਹੋਰ ਤਾਂ ਹੋਰ ਕੋਰੀਆ ਦੀ ਵਰਕਰ ਪਾਰਟੀ ਦੇ ਲੋਕਾਂ ਨੇ ਫ਼ੋਟੋਗ੍ਰਾਫ਼ਰ ਨੂੰ ਦੋਗਲੇ ਦਰਜੇ ਦਾ ਨਾਗਰਿਕ ਵੀ ਦੱਸ ਦਿੱਤਾ।

 

ਡੇਲੀ ਮੁਲ ਮੁਤਾਬਕ, ਫ਼ੋਟੋਗ੍ਰਾਫ਼ਰ ਦੀ ਪਛਾਣ ਰੀ ਨਾਂ ਵਜੋਂ ਹੋਈ ਹੈ। ਰੀ ਇਸ ਤਰ੍ਹਾਂ ਦੇ ਕੋਣ ਨਾਲ ਫ਼ੋਟੋ ਖਿੱਚ ਰਹੇ ਸਨ ਕਿ ਕੈਮਰੇ ਦੀ ਫ਼ਲੈਸ਼ ਨੇ ਕਿਮ ਜੋਂਗ ਦੀ ਗਰਦਨ ਨੂੰ ਢੱਕ ਲਿਆ। ਇਸ ਫ਼ੋਟੋ ਕਾਰਨ ਰੀ ਤੇ ਫ਼ੋਟੋਗ੍ਰਾਫ਼ੀ ਲਈ ਬਣਾਏ ਗਏ ਦੋ ਮੀਟਰ ਦੇ ਪਾਬੰਦੀਸ਼ੁਦਾ ਹਿੱਸੇ ਦੀ ਉਲੰਘਣਾ ਕਰਨਾ ਅਤੇ ਸਿੱਧੇ ਕਿਮ ਦੇ ਸਾਹਮਣੇ ਆ ਕੇ ਫ਼ੋਟੋ ਜਾਂ ਵੀਡੀਚ ਨਾ ਲੈਣ ਦੇ ਨਿਯਮ ਨੂੰ ਤੋੜਣ ਦਾ ਦੋਸ਼ ਲਗਿਆ।

 

ਦੱਸਣਯੋਗ ਹੈ ਕਿ ਰੀ ਓਹੀ ਫ਼ੋਟੋਗ੍ਰਾਫ਼ਰ ਹਨ ਜਿਨ੍ਹਾਂ ਨੇ ਲੰਘੇ ਮਹੀਨੇ ਹਨੋਈ ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਿਮ ਦੀ ਮੁਲਾਕਾਤ ਦੀਆਂ ਤਸਵੀਰਾਂ ਖਿੱਚੀਆਂ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kimjong un fires personal photographer for blocking crowds view for just 3 seconds