ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇੜਿਓਂ ਜਾਣੋ ਮਿਆਂਮਾਰ ਦੇ ਸਿੱਖਾਂ ਦੀ ਰਹਿਣੀ-ਬਹਿਣੀ

ਮਿਆਂਮਾਰ (ਪੁਰਾਣਾ ਨਾਂਅ ਬਰਮਾ) ਦੇ ਸ਼ਹਿਰ ਮਾਇਟਕਾਇਨੀਆ ਦਾ ਗੁਰਦੁਆਰਾ ਸਾਹਿਬ। ਤਸਵੀਰ: ਸਟੀਵ ਟਿਕਨਰ/ਫ਼ਰੰਟੀਅਰ ਮਿਆਂਮਾਰ

1 / 3ਮਿਆਂਮਾਰ (ਪੁਰਾਣਾ ਨਾਂਅ ਬਰਮਾ) ਦੇ ਸ਼ਹਿਰ ਮਾਇਟਕਾਇਨੀਆ ਦਾ ਗੁਰਦੁਆਰਾ ਸਾਹਿਬ। ਤਸਵੀਰ: ਸਟੀਵ ਟਿਕਨਰ/ਫ਼ਰੰਟੀਅਰ ਮਿਆਂਮਾਰ

92 ਸਾਲਾ ਬੀਬੀ ਭਗਵੰਤ ਕੌਰ

2 / 392 ਸਾਲਾ ਬੀਬੀ ਭਗਵੰਤ ਕੌਰ

ਬੀਬੀ ਭਗਵੰਤ ਕੌਰ ਦਾ 24 ਸਾਲਾ ਪੋਤਰਾ ਕੋ ਮੌਂਗ ਤਵੂ

3 / 3ਬੀਬੀ ਭਗਵੰਤ ਕੌਰ ਦਾ 24 ਸਾਲਾ ਪੋਤਰਾ ਕੋ ਮੌਂਗ ਤਵੂ

PreviousNext

ਮਿਆਂਮਾਰ (ਪੁਰਾਣਾ ਨਾਂਅ ਬਰਮਾ) ਦੇਸ਼ ਦੇ ਸੂਬੇ ਕਾਚਿਨ ਦੀ ਰਾਜਧਾਨੀ ਮਾਇਟਕਾਇਨੀਆ `ਚ 43 ਸਿੱਖ ਪਰਿਵਾਰਾਂ ਦੇ 280 ਮੈਂਬਰ ਬਹੁਤ ਖ਼ੁਸ਼ੀ-ਖ਼ੁਸ਼ੀ ਰਹਿ ਰਹੇ ਹਨ। ਉਨ੍ਹਾਂ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਹੋਈ ਹੈ। ਉਨ੍ਹਾਂ ਦੇ ਆਪੋ-ਆਪਣੇ ਕਾਰੋਬਾਰ ਹਨ ਤੇ ਮਿਆਂਮਾਰ ਦੀ ਅਰਥ-ਵਿਵਸਥਾ `ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ।


ਪਹਿਲਾਂ ਜਦੋਂ ਇਸ ਦੇਸ਼ ਦਾ ਨਾਂਅ ਹਾਲੇ ਬਰਮਾ ਹੀ ਸੀ, ਤਦ ਇੱਥੇ 10,000 ਤੋਂ ਵੀ ਵੱਧ ਸਿੱਖ ਵੱਸਦੇ ਸਨ ਪਰ ਹੁਣ ਇਹ ਘਟ ਕੇ ਦੋ ਹਜ਼ਾਰ ਤੋਂ ਤਿੰਨ ਹਜ਼ਾਰ ਰਹਿ ਗਏ ਹਨ। ਯੈਂਗੋਨ (ਪੁਰਾਣਾ ਨਾਂਅ ਰੰਗੂਨ) ਅਤੇ ਮਾਂਡਲੇ ਤੋਂ ਬਾਅਦ ਇਸ ਵੇਲੇ ਮਾਇਟਕਾਇਨੀਆ `ਚ ਹੀ ਸਭ ਤੋਂ ਵੱਧ ਸਿੱਖ ਰਹਿ ਰਹੇ ਹਨ। ਉਂਝ ਲੈਸ਼ੀਓ, ਤੌਂਗਈ, ਮੋਗੋਕ ਤੇ ਪਿਯਾਬਵੇ ਜਿਹੇ ਸ਼ਹਿਰਾਂ `ਚ ਵੀ ਸਿੱਖਾਂ ਦੀ ਚੋਖੀ ਆਬਾਦੀ ਹੈ।


ਫ਼ਰੰਟੀਅਰ ਮਿਆਂਮਾਰ ਵੱਲੋਂ ਪ੍ਰਕਾਸਿ਼ਤ ਐਮਿਲੀ ਫਿ਼ਸ਼ਬੇਨ ਦੀ ਰਿਪੋਰਟ ਅਨੁਸਾਰ ਸਮੁੱਚੇ ਮਿਆਂਮਾਰ `ਚ ਇਸ ਵੇਲੇ 50 ਦੇ ਲਗਪਗ ਗੁਰਦੁਆਰਾ ਸਾਹਿਬਾਨ ਮੌਜੂਦ ਹਨ। ਇਸ ਦੇਸ਼ ਦੇ ਜਿ਼ਆਦਾਤਰ ਸਿੱਖ ਧਾਰਮਿਕ ਬਿਰਤੀ ਵਾਲੇ ਹਨ। ਨੌਜਵਾਨਾਂ `ਚ ਵੀ ਜਿ਼ਆਦਾਤਰ ਰੁਝਾਨ ਇਸੇ ਪਾਸੇ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰੂਘਰਾਂ ਅੰਦਰ ਬੱਚਿਆਂ ਦੀਆਂ ਖ਼ਾਸ ਕਲਾਸਾਂ ਲਾਈਆਂ ਜਾਂਦੀਆਂ ਹਨ।


ਹੋਰ ਨਾਗਰਿਕਾਂ ਨਾਲ ਆਮ ਬੋਲਚਾਲ ਵੇਲੇ ਇਹ ਸਿੱਖ ਬਰਮੀ ਭਾਸ਼ਾ ਹੀ ਬੋਲਦੇ ਹਨ ਪਰ ਘਰਾਂ ਅਤੇ ਗੁਰਦੁਆਰਾ ਸਾਹਿਬਾਨ `ਚ ਸ਼ੁੱਧ ਪੰਜਾਬੀ ਹੀ ਚੱਲਦੀ ਹੈ। ਉਹ ਸਾਰੇ ਧਰਮਾਂ ਦੇ ਲੋਕਾਂ ਨਾਲ ਮਿਲ-ਜੁਲ ਕੇ ਰਹਿੰਦੇ ਹਨ ਤੇ ਗੁਰੂ ਸਾਹਿਬਾਨ ਦੇ ਸੱਚੇ ਸਿੱਖਾਂ ਵਜੋਂ ਵਿਚਰਦੇ ਹਨ।


ਮਾਇਟਕਾਇਨੀਆ ਦੇ ਸਭ ਤੋਂ ਵੱਡੀ ਉਮਰ ਦੇ 92 ਸਾਲਾ ਭਗਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਵਾਇੰਗਮਾਅ `ਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਇੰਗਲੈਂਡ ਦੀ ਫ਼ੌਜ `ਚ ਸਨ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਆਏ ਸਨ। ਬਰਮਾ `ਤੇ ਵੀ ਤਦ ਇੰਗਲੈਂਡ ਦੀ ਹੀ ਹਕੂਮਤ ਹੁੰਦੀ ਸੀ।


ਪੁਰਾਣੇ ਰਿਕਾਰਡਾਂ ਅਨੁਸਾਰ ਸਭ ਤੋਂ ਪਹਿਲੀ ਵਾਰ ਸਿੱਖ ਬ੍ਰਿਟਿਸ਼ ਫ਼ੌਜ ਨਾਲ 1898 `ਚ ਬਰਮਾ ਆਏ ਸਨ। ਉਸ ਤੋਂ ਬਾਅਦ ਕੁਝ ਫ਼ੌਜੀ ਜਵਾਨਾਂ ਨੇ ਇੱਥੇ ਹੀ ਵੱਸਣ ਦਾ ਫ਼ੈਸਲਾ ਕੀਤਾ ਤੇ ਆਪੋ-ਆਪਣੇ ਕਾਰੋਬਾਰ ਖੋਲ੍ਹ ਲਏ।


ਬੀਬੀ ਭਗਵੰਤ ਕੌਰ ਨੇ ਦੱਸਿਆ ਕਿ ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਤੋਂ ਬਾਅਦ ਉਹ ਬ੍ਰਿਟਿਸ਼ ਭਾਰਤ ਦੇ ਸ਼ਹਿਰ ਰਾਵਲਪਿੰਡੀ (ਹੁਣ ਪਾਕਿਸਤਾਨ `ਚ) ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ ਪਰ ਛੇਤੀ ਹੀ 1947 ਦੀ ਗੜਬੜੀ ਸ਼ੁਰੂ ਹੋ ਗਈ ਸੀ ਅਤੇ ਭਾਰਤ `ਚੋਂ ਇੱਕ ਵੱਖਰੇ ਦੇਸ਼ ਪਾਕਿਸਤਾਨ ਦੀ ਸਥਾਪਨਾ ਹੋਈ।


ਭਗਵੰਤ ਕੌਰ ਬਰਮਾ ਦੇ ਕਾਚਿਨ ਸੂਬੇ `ਚ ਪਰਤ ਆਏ, ਜਿੱਥੇ ਬਾਅਦ `ਚ ਉਨ੍ਹਾਂ ਦਾ ਵਿਆਹ ਹੋਇਆ ਤੇ ਛੇ ਬੱਚੇ ਹੋਏ। ਸਾਲ 1948 `ਚ ਜਦੋਂ ਬਰਮਾ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਮਿਲੀ, ਤਦ ਕਾਚਿਨ ਸੂਬੇ ਦੀ ਰਾਜਧਾਨੀ ਵਾਇੰਗਮਾਅ ਤੋਂ ਮਾਇਟਕਾਇਨੀਆ ਤਬਦੀਲ ਹੋ ਗਈ। ਜਿ਼ਆਦਾਤਰ ਸਿੱਖਾਂ ਨੇ ਵੀ ਰਾਜਧਾਨੀ `ਚ ਹੀ ਰਹਿਣਾ ਪਸੰਦ ਕੀਤਾ ਸੀ।


ਫਿਰ ਜਦੋਂ 1962 `ਚ ਜਨਰਲ ਨੀ ਵਿਨ ਨੇ ਬਰਮਾ ਦੀ ਸੱਤਾ ਸੰਭਾਲ਼ੀ, ਤਾਂ ਬਰਮਾ ਮੂਲ ਤੋਂ ਬਾਹਰਲੇ ਲੋਕਾਂ ਦਾ ਜਿਊਣਾ ਦੂਭਰ ਹੋ ਗਿਆ। ਸਿੱਖਾਂ ਨਾਲ ਵੀ ਬਹੁਤ ਵਧੀਕੀਆਂ ਹੋਈਆਂ। ਭਾਰਤੀ ਮੂਲ ਦੇ ਸਾਰੇ ਲੋਕਾਂ `ਤੇ ਉੱਚ-ਸਿੱਖਿਆ ਹਾਸਲ ਕਰਨ `ਤੇ ਪਾਬੰਦੀ ਲਾ ਦਿੱਤੀ ਗਈ। ਉਨ੍ਹਾਂ ਨਾਲ ਹੋਰ ਬਹੁਤ ਸਾਰੇ ਵਿਤਕਰੇ ਤੇ ਪੱਖਪਾਤ ਹੋਏ। ਉਨ੍ਹਾਂ `ਚੋਂ ਬਹੁਤ ਸਾਰੇ ਲੋਕਾਂ ਨੂੰ ਦੇਸ਼ ਛੱਡ ਕੇ ਚਲੇ ਜਾਣ ਲਈ ਮਜਬੂਰ ਕੀਤਾ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know Myanmar Sikhs minutely