ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਚੀ ਹਵਾਈ ਅੱਡਾ ਬੰਦ, ਈਦ 'ਤੇ UAE ਤੋਂ ਆਉਣ ਵਾਲੇ ਭਾਰਤੀਆਂ ਲਈ ਮੁਸੀਬਤ

ਈਦ ਦੀ ਛੁੱਟੀਆਂ ਮਨਾਉਣ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਆਉਣ ਵਾਲੇ ਭਾਰਤੀਆਂ ਨਿਰਾਸ਼ ਹਨ, ਕਿਉਂਕਿ ਕੇਰਲਾ ਦਾ ਕੋਚੀ ਕੌਮਾਂਤਰੀ ਹਵਾਈ ਅੱਡਾ ਐਤਵਾਰ ਤੱਕ ਬੰਦ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਹੈ।

 

ਯੂਏਈ ਦੀਆਂ ਜ਼ਿਆਦਾਤਰ ਕੰਪਨੀਆਂ ਨੇ ਈਦ ਦੀਆਂ ਛੁੱਟੀਆਂ 10 ਅਤੇ 13 ਅਗਸਤ ਵਿਚਕਾਰ ਐਲਾਨੀਆਂ ਹਨ। ‘ਖਲੀਜ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਆਸ਼ਾਲਤਾ ਗੰਗਾ ਪ੍ਰਸਾਦ ਨੇ ਕਿਹਾ ਕਿ ਕੋਚੀ ਵਿੱਚ ਏਅਰਪੋਰਟ ਬੰਦ ਹੋਣ ਦੀ ਖ਼ਬਰ ਸੁਣ ਕੇ ਨਿਰਾਸ਼ ਹੈ ਕਿਉਂਕਿ ਕੋਚੀ ਵਿੱਚ ਉਸ ਦੀ ਮਾਂ ਦੀ ਸਿਹਤ ਖ਼ਰਾਬ ਬਹੁਤ ਖ਼ਰਾਬ ਹੈ।

 

ਆਸ਼ਾਲਤਾ ਨੇ ਕਿਹਾ ਕਿ ਮੈਂ ਸ਼ਾਰਜਾਹ ਤੋਂ ਕੋਚੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਸ਼ਨੀਵਾਰ ਰਾਤ ਨੂੰ ਦੋ ਵਜ ਕੇ ਪੰਜ ਮਿੰਟ ਉੱਤੇ ਲੈਣੀ ਹੈ। ਮੇਰੀ ਮਾਂ ਹਸਪਤਾਲ ਵਿੱਚ ਹੈ। ਮੈਂ ਉੱਥੇ ਜਾਣ ਲਈ ਘੰਟਿਆਂ ਦੀ ਗਿਣਤੀ ਕਰ ਰਿਹਾ ਹੈ ਕਿ ਕੋਚੀ ਹਵਾਈ ਅੱਡਾ ਐਤਵਾਰ ਤੱਕ ਲਈ ਬੰਦ ਹੈ। ਮੈਂ ਉਮੀਦ ਕਰਦੀ ਹਾਂ ਕਿ ਉਡਾਨ ਦਾ ਮਾਰਗ ਬਦਲ ਕੇ ਤਿਰੂਵਨੰਤਪੁਰਮ ਜਾਂ ਕੋਝੀਕੋਡ ਕਰ ਦਿੱਤਾ ਜਾਵੇਗਾ।  

 

ਦੁਬਈ ਦੇ ਵਸਨੀਕ ਬੋਸ ਪ੍ਰਤਾਪ ਨੇ ਅਖ਼ਬਾਰ ਨੂੰ ਦੱਸਿਆ ਕਿ ਮੈਂ ਸੋਮਵਾਰ ਸਵੇਰ ਦੀ ਉਡਾਣ ਲਈ ਟਿਕਟਾਂ ਬੁੱਕ ਕੀਤੀਆਂ ਹਨ। ਕੋਚੀ ਹਵਾਈ ਅੱਡੇ ਦੇ ਬੰਦ ਹੋਣ ਅਤੇ ਅਗਲੇ ਦਿਨਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੈਨੂੰ ਆਪਣੀ ਯਾਤਰਾ ਦੀ ਯੋਜਨਾ 'ਤੇ ਵਿਚਾਰ ਕਰਨਾ ਹੋਵੇਗਾ। ਛੁੱਟੀਆਂ ਦੀ ਯੋਜਨਾ ਬਹੁਤ ਸਮਾਂ ਪਹਿਲਾਂ ਕੀਤੀ ਸੀ ਪਰ ਬਦਕਿਸਮਤੀ ਨਾਲ ਮੀਂਹ ਕਾਰਨ ਇਸ ਉੱਤੇ ਪਾਣੀ ਫਿਰ ਗਿਆ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Kochi airport stops operation due to flood creates trouble for Indians arriving from UAE on Eid