ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਮੁਸਲਮਾਨਾਂ ਉਤੇ ਹਮਲੇ : UK ਦੇ MPs ਚਿੰਤਾ ’ਚ

ਭਾਰਤ ’ਚ ਮੁਸਲਮਾਨਾਂ ਉਤੇ ਹਮਲੇ : UK ਦੇ MPs ਚਿੰਤਾ ’ਚ

ਬ੍ਰਿਟੇਨ ਦੀ ਵਿਰੋਧੀ ਧਿਰ ਦੇ ਆਗੂ (ਜਿਨ੍ਹਾਂ ਨੂੰ ਸ਼ੈਡੋ ਮੰਤਰੀ ਦਾ ਦਰਜਾ ਹਾਸਿਲ ਹੈ) ਨੇ ਮੁਸਲਮਾਨਾਂ ਉਤੇ ਹੋ ਰਹੇ ਕਥਿਤ ਹਿੰਸਕ ਹਮਲਿਆਂ ਲਈ ਭਾਰਤ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਬ੍ਰਿਟਿਸ ਸਰਾਕਰ ਨੂੰ ਇਹ ਗੰਭੀਰਤਾ ਨਾਲ ਲੈਣਾ ਚਾਹੀਦਾ ਅਤੇ ਬੇਹੱਦ ਚਿੰਤਾਜਨਕ ਸਥਿਤੀ ਦੇ ਵਿਸ਼ੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ।

 

ਲੇਸੀਸਟਰ ਸਾਊਥ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੌਨਥਨ ਐਸ਼ਵਰਥ ਨੇ ਪਿਛਲੇ ਹਫਤੇ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਜੇਰੇਮੀ ਹੰਟ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ਵਿਚ ਰਹਿਣ ਵਾਲੇ ਕਈ ਲੋਕਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਉਤੇ ਸਹੀ ਕਦਮ ਨਹੀਂ ਚੁੱਕਰਹੀ। ਐਸ਼ਵਰਥ ਨੇ ਕਿਹਾ ਕਿ ਮੇਰੇ ਸੰਸਦੀ ਖੇਤਰ ਵਿਚ ਮੁਸਲਮਾਨਾਂ ਨੇ ਭਾਰਤ ਵਿਚ ਮੁਸਲਿਮ ਭਾਈਚਾਰੇ ਨਾਲ ਹੋ ਰਹੀ ਹਿੰਸਾ ਦੇ ਵਿਸ਼ੇ ਉਤੇ ਮੇਰੇ ਨਾਲ ਸੰਪਰਕ ਕੀਤਾ ਹੈ।

 

ਹੰਟ ਨਾਲ ਇਸ ਗੰਭੀਰ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਉਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਸ਼ੈਡੋ ਕੈਬਨਿਟ ਵਿਚ ਸਿਹਤ ਮੰਤਰੀ ਐਸਵਰਥ ਨੇ ਕਿਹਾ ਕਿ ਭਾਰਤ ਵਿਚ ਹਾਲਾਤ ਕਾਫੀ ਚਿੰਤਾਜਨਕ ਹਨ, ਉਥੇ ਧਾਰਮਿਕ ਤੌਰ ਉਤੇ ਪ੍ਰੇਰਿਤ ਕਤਲ, ਮਾਰਕੁੱਟ, ਦੰਗੇ, ਭੇਦਭਾਗ, ਤੋੜਫੋੜ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਉਥੇ ਧਰਮ ਦਾ ਪਾਲਣ ਕਰਨ ਦੇ ਅਧਿਕਾਰ ਤੋਂ ਵਾਂਝੇ ਕਰਨ ਵਰਗੇ ਕਦਮ ਚੁੱਕੇ ਜਾ ਰਹੇ ਹਨ। 

 

ਉਨ੍ਹਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਲੋਕ ਚਿੰਤਤ ਹਨ ਕਿ ਭਾਰਤ ਸਰਕਾਰ ਉਥੇ ਮੁਸਲਮਾਨਾਂ ਉਤੇ ਹੋ ਰਹੇ ਹਮਲਿਆਂ ਸਬੰਧੀ ਸਹੀ ਕਾਰਵਾਈ ਨਹੀਂ ਕਰ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Labour Party leader slams India over attacks on Muslims