ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਦੇਨ ਦੇ ਪੁੱਤਰ ਹਮਜ਼ਾ ਦਾ 9/11 ਦੇ ਜਹਾਜ਼ ਅਗ਼ਵਾਕਾਰ ਦੀ ਧੀ ਨਾਲ ਹੋਇਆ ਵਿਆਹ

ਲਾਦੇਨ ਦੇ ਪੁੱਤਰ ਹਮਜ਼ਾ ਦਾ 9/11 ਦੇ ਜਹਾਜ਼ ਅਗ਼ਵਾਕਾਰ ਦੀ ਧੀ ਨਾਲ ਹੋਇਆ ਵਿਆਹ

ਅਲ-ਕਾਇਦਾ ਦੇ ਮਾਰੇ ਜਾ ਚੁੱਕੇ ਆਗੂ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਨੇ 9/11 ਦੇ ਜਹਾਜ਼ ਅਗਵਾਕਾਰ ਮੁਹੰਮਦ ਅੱਤਾ ਦੀ ਧੀ ਨਾਲ ਵਿਆਹ ਰਚਾ ਲਿਆ ਹੈ। ਮੁਹੰਮਦ ਅੱਤਾ ਨੇ ਹੀ 11 ਸਤੰਬਰ, 2001 ਨੂੰ ਅਮਰੀਕੀ ਸ਼ਹਿਰਾਂ `ਤੇ ਕੀਤੇ ਹਵਾਈ ਹਮਲਿਆਂ ਦੀ ਸਾਜਿ਼ਸ਼ ਰਚੀ ਸੀ ਤੇ ਹਵਾਈ ਜਹਾਜ਼ ਵੀ ਅਗ਼ਵਾ ਕੀਤਾ ਸੀ।


ਇਸ ਵਿਆਹ ਦੀ ਪੁਸ਼ਟੀ ਓਸਾਮਾ ਬਿਨ ਲਾਦੇਨ ਦੇ ਸੌਤੇਲੇ ਭਰਾਵਾਂ ਅਹਿਮਦ ਅਲ-ਅੱਤਾ ਤੇ ਹਸਨ ਅਲ-ਅੱਤਾ ਨੇ ‘ਦਿ ਗਾਰਡੀਅਨ` ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕੀਤੀ ਹੈ।


ਅਹਿਮਦ ਅਲ-ਅੱਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕਿਸੇ ਨੇ ਦੱਸਿਆ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਵੇਲੇ ਲਾਦੇਨ ਦਾ ਪੁੱਤਰ ਕਿੱਥੇ ਹੈ। ਉਨ੍ਹਾਂ ਇਹ ਵੀ ਆਖਿਆ ਕਿ ਹੋ ਸਕਦਾ ਹੈ - ਉਹ ਅਫ਼ਗ਼ਾਨਿਸਤਾਨ `ਚ ਹੋਵੇ।


ਇਨ੍ਹਾਂ ਭਰਾਵਾਂ ਨੇ ਇਹ ਵੀ ਸੰਭਾਵਨਾ ਪ੍ਰਗਟਾਈ ਕਿ ਹੋ ਸਕਦਾ ਹੈ 2 ਮਈ, 2011 ਨੂੰ ਜਦੋਂ ਓਸਾਮਾ ਬਿਨ ਲਾਦੇਨ ਪਾਕਿਸਤਾਨੀ ਸ਼ਹਿਰ ਐਬਟਾਬਾਦ `ਚ ਮਾਰਿਆ ਗਿਆ ਸੀ, ਉਸ ਤੋਂ ਬਾਅਦ ਉਸ ਦੇ ਪੁੱਤਰ ਹਮਜ਼ਾ ਨੂੰ ਅਲ-ਕਾਇਦਾ ਵਿੱਚ ਕੋਈ ਵੱਡੀ ਜਿ਼ੰਮੇਵਾਰੀ ਸੌਂਪ ਦਿੱਤੀ ਗਈ ਹੋਵੇ।


ਹਮਜ਼ਾ ਦੀਆਂ ਤਿੰਨ ਪਤਨੀਆਂ ਜਿਊਂਦੀਆਂ ਹਨ; ਜਿਨ੍ਹਾਂ ਵਿੱਚੋਂ ਇੱਕ ਖ਼ੈਰੀਆਹ ਸਾਬਰ ਦਾ ਪੁੱਤਰ ਹਮਜ਼ਾ ਹੈ। ਜਦੋਂ ਓਸਾਮਾ ਦੀ ਮੌਤ ਹੋਈ, ਤਦ ਖ਼ੈਰੀਆਹ ਹੀ ਉਸ ਨਾਲ ਰਹਿ ਰਹੀ ਸੀ। ਲਾਦੇਨ ਦੀ ਮੌਤ ਤੋਂ ਬਾਅਦ ਉਸ ਦੀਆਂ ਪਤਨੀਆਂ ਤੇ ਬੱਚੇ ਸਊਦੀ ਅਰਬ ਚਲੇ ਗਏ ਸਨ, ਜਿੱਕੇ ਉਨ੍ਹਾਂ ਨੂੰ ਸਾਬਕਾ ਸ਼ਾਹੀ ਸ਼ਹਿਜ਼ਾਦੇ ਮੁਹੰਮਦ ਬਿਨ ਨਈਫ਼ ਨੇ ਨੇ ਪਨਾਹ ਦਿੱਤੀ ਸੀ। ਲਾਦੇਨ ਦੀਆਂ ਪਤਨੀਆਂ ਤੇ ਬੱਚਿਆਂ ਨਾਲ ਲਾਦੇਨ ਦੀ ਮਾਂ ਆਲੀਆ ਗ਼ਨੇਮ ਨਾਲ ਵੀ ਸੰਪਰਕ ਹੁੰਦਾ ਰਿਹਾ ਹੈ।


ਆਈਏਐੱਨਐੱਸ ਦੀ ਰਿਪੋਰਟ ਅਨੁਸਾਰ ਹਮਜ਼ਾ ਨੇ ਕਈ ਵਾਰ ਆਪਣੇ ਬਿਆਨ ਜਨਤਕ ਕਰ ਕੇ ਅਮਰੀਕਾ, ਇੰਗਲੈਂਡ, ਫ੍ਰ਼ਰਾਂਸ ਤੇ ਇਜ਼ਰਾਇਲ ਖਿ਼ਲਾਫ਼ ਜੰਗ ਵਿੱਢਣ ਦਾ ਸੱਦਾ ਦਿੱਤਾ ਹੈ।


ਹੁਣ ਪੱਛਮੀ ਦੇਸ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ ਇਹ ਪਤਾ ਲਾਉਣ ਦਾ ਜਤਨ ਕਰ ਰਹੀਆਂ ਹਨ ਕਿ ਆਖ਼ਰ ਹਮਜ਼ਾ ਇਸ ਵੇਲੇ ਕਿੱਥੇ ਹੈ। ਓਸਾਮਾ ਬਿਨ ਲਾਦੇਨ ਦਾ ਪੁੱਤਰ ਖ਼ਾਲਿਦ ਐਬਟਾਬਾਦ ਹਮਲੇ `ਚ ਆਪਣੇ ਪਿਤਾ ਨਾਲ ਹੀ ਮਾਰਿਆ ਗਿਆ ਸੀ। ਤੀਜਾ ਪੁੱਤਰ ਸਾਦ 2009 `ਚ ਅਫ਼ਗ਼ਾਨਿਸਤਾਨ ਵਿੱਚ ਇੱਕ ਡ੍ਰੋਨ ਹਮਲੇ ਦੌਰਾਨ ਮਾਰਿਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Laden s son Hamza marries 9 11 hijacker daughter