ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਈਕ੍ਰੋਵੇਵ ਵਰਤ ਰਹੀ ਔਰਤ ਦੀ ਅੱਖ ਦੀ ਜੋਤ ਗਈ

ਮਾਈਕ੍ਰੋਵੇਵ ਵਰਤ ਰਹੀ ਔਰਤ ਦੀ ਅੱਖ ਦੀ ਜੋਤ ਗਈ

ਅੱਜ-ਕੱਲ੍ਹ ਘਰਾਂ `ਚ ਮਾਈਕ੍ਰੋਵੇਵ ਦੀ ਵਰਤੋਂ ਕਾਫ਼ੀ ਜਿ਼ਆਦਾ ਵਧ ਗਈ ਹੈ। ਪਰ ਇਸ ਦੀ ਵਰਤੋਂ ਕਰਦਿਆਂ ਕਿਸੇ ਦੀ ਅੱਖ ਦੀ ਜੋਤ ਚਲੇ ਜਾਣ ਦਾ ਮਾਮਲਾ ਕੁਝ ਵੱਖਰਾ ਹੈ। ਇਹ ਘਟਨਾ ਇੰਗਲੈਂਡ ਦੇ ਨਿਊ-ਕੈਸਲ ਸ਼ਹਿਰ `ਚ ਰਹਿਣ ਵਾਲੀ ਕਰਟਨੀ ਵੁੱਡ ਨਾਲ ਵਾਪਰੀ ਹੈ। ਉਹ ਮਾਈਕ੍ਰੇਵੇਵ `ਚ ਆਂਡਾ ਉਬਾਲ਼ ਰਹੀ ਸੀ।


ਇਹ ਘਟਨਾ ਸ਼ੁੱਕਰਵਾਰ ਦੀ ਹੈ।  19 ਸਾਲਾ ਕਰਟਨੀ ਵੁੱਡ ਨੇ ਮਾਈਕ੍ਰੋਵੇਵ `ਚ ਆਂਡੇ ਉਬਾਲ਼ੇ ਅਤੇ ਜਿਵੇਂ ਹੀ ਉਸ ਨੇ ਉਨ੍ਹਾਂ ਨੂੰ ਬਾਹਰ ਕੱਢਿਆ, ਉਹ ਫਟ ਕੇ ਉਸ ਦੀਆਂ ਅੱਖਾਂ ਨਾਲ ਚਿੰਬੜ ਗਹੇ। ਅੱਖਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਇੱਕ ਅੱਖ ਦੀ ਜੋਤ ਅਸਥਾਈ (ਆਰਜ਼ੀ) ਤੌਰ `ਤੇ ਚਲੀ ਗਈ ਹੈ। ਬ੍ਰਿਟਿਸ਼ ਮੈਡੀਕਲ ਜਰਨਲ ਨੇ ਮਾਈਕ੍ਰੋਵੇਵ ਕੰਪਨੀਆਂ ਨੂੰ ਉੱਬਲ਼ੇ ਆਂਡੇ ਗਰਮ ਨਾ ਕਰਨ ਦੀ ਚੇਤਾਵਨੀ ਲਿਖਣ ਦੀ ਗੱਲ ਆਖੀ ਹੈ।


ਮੈਡੀਕਲ ਜਰਨਲ ਅਨੁਸਾਰ ਮਾਈਕ੍ਰੋਵੇਵ `ਚ ਆਂਡੇ ਗਰਮ ਕਰਨ ਨਾਲ ਉਸ ਦੇ ਅੰਦਰਲਾ ਤਾਪਮਾਨ ਵਧਦਾ ਹੈ ਪਰ ਮਾਈਕ੍ਰੋਵੇਵ ਦੀਆਂ ਤਰੰਗਾਂ ਆਂਡੇ ਦੇ ਖੋਲ ਨੂੰ ਇੰਨਾ ਗਰਮ ਨਹੀਂ ਕਰਦੀਆਂ ਕਿ ਉਸ ਵਿੰਚ ਤਰੇੜ ਆ ਸਕੇ। ਕਈ ਵਾਰ ਆਂਡੇ ਦਾ ਕੁਝ ਹਿੱਸਾ ਭਾਫ਼ ਬਣ ਜਾਂਦਾ ਹੈ। ਇਸ ਕਾਰਨ ਜਿਵੇਂ ਹੀ ਆਂਡਾ ਤੋੜਿਆ ਜਾਂਦਾ ਹੈ, ਉਹ ਫਟ ਜਾਂਦਾ ਹੈ। ਕਈ ਵਾਰ ਦੇਰ ਤੱਕ ਉੱਬਲ਼ੇ ਆਂਡੇ ਮਾਈਕ੍ਰੋਵੇਵ `ਚ ਗਰਮ ਕਰਨ `ਤੇ ਉਹ ਓਵਨ ਦੇ ਅੰਦਰ ਹੀ ਟੁੱਟ ਕੇ ਖਿੰਡ-ਪੁੰਡ ਜਾਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lady lost her vision while using Microwave Oven