ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਹੌਰ `ਚ ਸਾਰੇ ਕੰਮ ਠੱਪ, ਪੁਲਿਸ ਛਾਉਣੀ `ਚ ਤਬਦੀਲ, ਫ਼ੋਨ ਬੰਦ

ਲਾਹੌਰ `ਚ ਸਾਰੇ ਕੰਮ ਠੱਪ, ਪੁਲਿਸ ਛਾਉਣੀ `ਚ ਤਬਦੀਲ, ਫ਼ੋਨ ਬੰਦ

ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਮੁਖੀ ਤੇ ਦੇਸ਼ ਦੇ ਬਰਤਰਫ਼ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਅੱਜ ਸ਼ੁੱਕਰਵਾਰ ਨੂੰ ਜਦੋਂ ਆਪਣੇ ਵਤਨ ਪਰਤ ਰਹੇ ਹਨ, ਅਜਿਹੇ ਵੇਲੇ ਲਾਹੌਰ ਇੱਕ ਪੁਲਿਸ ਛਾਉਣੀ `ਚ ਤਬਦੀਲ ਹੋ ਚੁੱਕਾ ਹੈ। ਆਮ ਲੋਕਾਂ ਦੇ ਸਾਰੇ ਕੰਮਕਾਜ ਠੱਪ ਹੋ ਕੇ ਰਹਿ ਗਏ ਹਨ ਕਿਉਂਕਿ ਬਹੁਤੀਆਂ ਸੜਕਾਂ ਸੀਲ ਕੀਤੀਆਂ ਜਾ ਚੁੱਕੀਆਂ ਹਨ। ਬਹੁਤੇ ਰਸਤੇ ਬੰਦ ਕਰਨ ਲਈ ਵੱਡੇ ਕੰਟੇਨਰ ਸੜਕਾਂ `ਤੇ ਰੱਖ ਦਿੱਤੇ ਗਏ ਹਨ। ਸਾਰੇ ਫ਼ੋਨ ਨੈੱਟਵਰਕ ਜਾਮ ਕਰ ਦਿੱਤੇ ਗਏ ਹਨ। ਇੰਟਰਨੈਟ ਬੰਦ ਹੋਣ ਕਾਰਨ ਉੱਥੋਂ ਦੀਆਂ ਕੋਈ ਤਸਵੀਰਾਂ ਵੀ ਨਹੀਂ ਆ ਰਹੀਆਂ।


ਦਰਅਸਲ, ਪਾਕਿਸਤਾਨ `ਚ ਆਉਂਦੀ 25 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ ਤੇ ਦੇਸ਼ ਦੀ ਫ਼ੌਜ (ਅਜਿਹਾ ਦੋਸ਼ ਹੈ) ਨਿਆਂਪਾਲਿਕਾ ਨਾਲ ਮਿਲ ਕੇ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਵਿੱਚ ਆਉਣ ਨਹੀਂ ਦੇਣਾ ਚਾਹੁੰਦੀ। ਸਰਕਾਰ ਪਹਿਲਾਂ ਹੀ ਰੈਲੀਆਂ ਤੇ ਲੋਕਾਂ ਦੇ ਵੱਡੇ ਇਕੱਠਾਂ `ਤੇ ਪਾਬੰਦੀ ਲਾ ਚੁੱਕੀ ਹੈ ਪਰ ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਕਾਰਕੁੰਨ ਹਰ ਹਾਲਤ `ਚ ਹਵਾਈ ਅੱਡੇ ਵੱਲ ਵਧਣਾ ਚਾਹ ਰਹੇ ਹਨ। ਇੰਝ ਅੱਜ ਲਾਹੌਰ `ਚ ਕਿਸੇ ਤਰ੍ਹਾਂ ਦੇ ਹਿੰਸਕ ਟਕਰਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਅਜਿਹੇ ਦੋਸ਼ ਵੀ ਲੱਗ ਰਹੇ ਹਨ ਕਿ ਪਾਕਿਸਤਾਨੀ ਫ਼ੌਜ ਨਿਆਂਪਾਲਿਕਾ ਨਾਲ ਮਿਲ ਕੇ ਸਾਬਕਾ ਕ੍ਰਿਕੇਟਰ ਤੇ ਸਿਆਸੀ ਆਗੂ ਇਮਰਾਨ ਖ਼ਾਨ ਨੂੰ ਅੱਗੇ ਲਿਆਉਣਾ ਚਾਹ ਰਹੀ ਹੈ।


ਅਦਾਲਤ ਪਹਿਲਾਂ ਹੀ ਨਵਾਜ਼ ਸ਼ਰੀਫ਼ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾ ਚੁੱਕੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lahore closed heavy security phone stopped