ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਹੌਰ : ਹਾਫਿਜ਼ ਸਈਦ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਿਹਾ ਬੈਂਚ ਬਦਲਿਆ

ਲਾਹੌਰ : ਹਾਫਿਜ਼ ਸਈਦ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਿਹਾ ਬੈਂਚ ਬਦਲਿਆ

ਪਾਕਿਸਤਾਨ ਦੇ ਲਾਹੌਰ ਹਾਈਕੋਰਟ ਦੇ ਮੁੱਜ ਜੱਜ ਨੇ ਅੱਤਵਾਦੀ ਗਤੀਵਿਧੀਆਂ ਲਈ ਪੈਸਾ ਮੁਹੱਈਆ ਕਰਾਉਣ ਨਾਲ ਜੁੜੇ ਮਾਮਲੇ ਵਿਚ ਜਮਾਤ ਉਦ ਦਾਵਾ ਪ੍ਰਮੁੱਖ ਅਤੇ ਮੁੰਬਈ ਹਮਲਿਆਂ ਦੇ ਸਰਗਨਾ ਹਾਫਿਜ਼ ਸਈਦ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਹੇ ਦੋ ਮੈਂਬਰੀ ਬੈਂਚ ਬੁੱਧਵਾਰ ਨੂੰ ਬਦਲ ਦਿੱਤਾ। ਸਈਦ ਇਸ ਮਾਮਲੇ ਵਿਚ ਆਪਣੀ ਗ੍ਰਿਫਤਾਰੀ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।

 

ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਅੱਤਵਾਦੀ ਸਈਦ ਉਤੇ ਅਮਰੀਕਾ ਨੇ ਇਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਡਾਲਰ ਦਾ ਇਨਾਮ ਐਲਾਨ ਕਰ ਰੱਖਿਆ ਹੈ। ਉਸ ਨੇ 17 ਜੁਲਾਈ ਨੂੰ ਅੱਤਵਾਦੀ ਗਤੀਵਿਧੀਆਂ ਲਈ ਪੈਸ ਮੁਹੱਈਆ ਕਰਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਸਖਤ ਸੁਰੱਖਿਆ ਵਿਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਰੱਖਿਆ ਗਿਆ ਹੈ।

 

ਦੱਸਿਆ ਗਿਆ ਹੈ ਕਿ ਲਾਹੌਰ ਹਾਈਕੋਰਟ ਦੇ ਮੁੱਖ ਜੱਜ ਨੇ ਸਈਦ ਦੇ ਮਾਮਲੇ ਨੂੰ ਜੱਜ ਮਜਹਰ ਅਲੀ ਨਕਵੀ ਅਤੇ ਜੱਜ ਮੁਸ਼ਤਾਕ ਅਹਿਮਦ ਦੇ ਬੈਂਚ ਤੋਂ ਜੱਜ ਮੁਹੰਮਦ ਕਾਸਿਮ ਖਾਨ ਦੀ ਪ੍ਰਧਾਨਗੀ ਵਾਲੇ ਦੋ ਮੈਂਬਰੀ ਬੈਂਚ ਨੂੰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਜੱਜ ਖਾਨ ਦੀ ਬੈਂਚ ਅੱਤਵਾਦ ਨਾਲ ਜੁੜੇ ਹੋ ਮਾਮਲਿਆਂ ਉਤੇ ਵੀ ਸੁਣਵਾਈ ਕਰ ਰਹੀ ਹੈ। ਇਸ ਮਾਮਲੇ ਵਿਚ ਸੁਣਵਾਈ 25 ਸਤੰਬਰ ਨੂੰ ਹੋਣ ਵਾਲੀ ਸੀ, ਪ੍ਰੰਤੂ ਬੈਂਚ ਬਦਲ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lahore High court top judge changes bench hearing Hafiz saeed case