ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

22 ਸਾਲ ਬਾਅਦ ਫਿਰ ਸ਼ੁਰੂ ਹੋਵੇਗੀ ਲਾਹੌਰ-ਵਾਘਾ ਟਰੇਨ

ਪਾਕਿਸਤਾਨ ਦੇ ਲਾਹੌਰ ਤੋਂ ਵਾਘਾ ਰੇਲਵੇ ਸਟੇਸ਼ਨ ਵਿਚਕਾਰ 22 ਸਾਲ ਬਾਅਦ ਇੱਕ ਵਾਰ ਫਿਰ 14 ਦਸੰਬਰ ਤੋਂ ਰੇਲ ਗੱਡੀ ਚੱਲੇਗੀ। ਇਸ ਰੇਲ ਗੱਡੀ 'ਚ 181 ਮੁਸਾਫਰ ਸਫਰ ਕਰ ਸਕਣਗੇ, ਜੋ ਪਾਕਿਸਤਾਨ ਅਤੇ ਭਾਰਤੀ ਸਰਹੱਦ 'ਤੇ ਹਰ ਸ਼ਾਮ ਹੋਣ ਵਾਲੀ ਫਲੈਗ ਸੈਰੇਮਨੀ ਦਾ ਮਜ਼ਾ ਲੈ ਸਕਦੇ ਹਨ।
 

ਪਾਕਿਸਤਾਨੀ ਰੇਲਵੇ ਸਟੇਸ਼ਨ ਦੇ ਮੁੱਖ ਆਵਾਜਾਈ ਨਿਗਰਾਨ ਆਮਿਰ ਬਲੋਚ ਨੇ ਦੱਸਿਆ ਕਿ ਰੇਲ ਗੱਡੀ ਨੂੰ ਦੁਬਾਰਾ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ। ਦੋ ਕੋਚਾਂ ਵਾਲੀ ਇਸ ਰੇਲ ਗੱਡੀ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ। ਇਹ ਰੇਲ ਗੱਡੀ ਦਿਨ ਭਰ 'ਚ 4 ਗੇੜੇ ਲਗਾਵੇਗੀ, ਜਿਸ ਦਾ ਕਿਰਾਇਆ 30 ਰੁਪਏ ਹੋਵੇਗਾ। 1997 ਤੱਕ ਲਾਹੌਰ ਅਤੇ ਵਾਘਾ ਸਟੇਸ਼ਨ ਵਿਚਕਾਰ ਇਸ ਰੇਲ ਗੱਡੀ ਦਾ ਸੰਚਾਲਨ ਹੁੰਦਾ ਸੀ।
 

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵੱਧ ਗਿਆ ਹੈ। ਇਸ ਤੋਂ ਨਾਰਾਜ਼ ਹੋ ਕੇ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਤੋੜ ਲਏ ਹਨ। ਇਸ ਤੋਂ ਇਲਾਵਾ ਰੇਲ ਆਵਾਜਾਈ 'ਤੇ ਵੀ ਰੋਕ ਲਗਾਈ ਹੋਈ ਹੈ, ਜਿਸ ਕਾਰਨ ਥਾਰ ਲਿੰਕ ਐਕਸਪ੍ਰੈਸ ਤੇ ਸਮਝੌਤਾ ਐਕਸਪ੍ਰੈਸ 'ਤੇ ਫਿਲਹਾਲ ਬਰੇਕ ਲੱਗ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Lahore Wagah train service to be restored after 22 years