ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੈਂਡਰ ਵਿਕਰਮ ਦੀ ਚੰਨ ’ਤੇ ਹੋਈ ਸੀ ਹਾਰਡ–ਲੈਂਡਿੰਗ: ਨਾਸਾ

ਲੈਂਡਰ ਵਿਕਰਮ ਦੀ ਚੰਨ ’ਤੇ ਹੋਈ ਸੀ ਹਾਰਡ–ਲੈਂਡਿੰਗ: ਨਾਸਾ

ਚੰਦਰਯਾਨ–2 ਦੇ ਲੈਂਡਰ ਵਿਕਰਮ ਬਾਰੇ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ‘ਨਾਸਾ’ ਮੁਤਾਬਕ ਲੈਂਡਰ ਵਿਕਰਮ ਦੀ ਚੰਨ ਦੀ ਸਤ੍ਹਾ ਉੱਤੇ ਹਾਰਡ–ਲੈਂਡਿੰਗ ਹੋਈ ਸੀ। ਜਿਸ ਦਾ ਮਤਲਬ ਹੈ ਕਿ ਉਹ ਬੇਕਾਬੂ ਹੋ ਕੇ ਚੰਨ ਦੀ ਸਤ੍ਹਾ ਉੱਤੇ ਡਿੱਗ ਪਿਆ ਸੀ। ਚੰਨ ਦੇ ਦੱਖਣੀ ਧਰੁਵ ਉੱਤੇ ਲੈਂਡਿੰਗ ਦੌਰਾਨ ਵਿਕਰਮ ਨਾਲੋਂ ਇਸਰੋ ਦਾ ਸੰਪਰਕ ਟੁੱਟ ਗਿਆ ਸੀ।

 

 

ਨਾਸਾ ਨੇ ਕਿਹਾ ਕਿ ਦੱਖਣੀ ਧਰੁਵ ਉੱਤੇ ਰਾਤ ਹੋਣ ਕਾਰਨ ਲੂਟਰ ਰੀਕਾਨਸੈਂਸ ਆਰਬਿਟਰ (LRO) ਚੰਨ ਦੀ ਸਤ੍ਹਾ ਉੱਤੇ ਬੇਜਾਨ ਪਏ ਵਿਕਰਮ ਦੀਆਂ ਤਸਵੀਰਾਂ ਨਹੀਂ ਲੈ ਸਕਿਆ।

 

 

ਨਾਸਾ ਨੇ ਉਂਝ ਚੰਨ ਦੀ ਸਤ੍ਹਾ ਦੀਆਂ ਕਈ ਤਸਵੀਰਾਂ ਜਾਰੀ ਕੀਤੀਆਂ ਹਨ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਟੋਇਆਂ ਪਿੱਛੇ ਛਾਏ ਸੰਘਣੇ ਹਨੇਰੇ ਵਿੱਚ ਲੈਂਡਰ ਵਿਕਰਮ ਕਿਤੇ ਪਿਆ ਹੈ; ਜਿਸ ਕਾਰਨ ਉਸ ਦੀ ਤਸਵੀਰ ਨਹੀਂ ਆ ਸਕਦੀ। ਨਾਸਾ ਨੇ ਹਾਲੇ ਹਿੰਮਤ ਨਹੀਂ ਛੱਡੀ ਉਹ ਮੁੜ ਆਪਣੇ LRO ਦੇ ਕੈਮਰੇ ਨਾਲ ਵਿਕਰਮ ਦੀ ਅਸਲ ਥਾਂ ਜਾਣਨ ਤੇ ਉਸ ਦੀਆਂ ਤਸਵੀਰਾਂ ਲੈਣ ਦਾ ਜਤਨ ਕਰੇਗਾ।

 

 

ਐੱਲਆਰਓ ਦਾ ਮਤਲਬ ਹੈ ਲੂਨਰ ਰੀਕਾਨਸੈਂਸ ਆਰਬਿਟਰ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 18 ਜੂਨ, 2009 ਨੂੰ ਇਹ ਲਾਂਚ ਕੀਤਾ ਸੀ।

 

 

ਇਹ ਨਾਸਾ ਦਾ ਰੋਬੋਟਿਕ ਸਪੇਸਕ੍ਰਾਫ਼ਟ ਹੈ, ਜੋ ਇਸ ਵੇਲੇ ਚੰਨ ਦੇ ਪੰਧ ਵਿੱਚ ਚੱਕਰ ਲਾ ਰਿਹਾ ਹੈ। ਇਹ ਇੱਕੋ ਵੇਲੇ ’ਚ ਆਪਣੇ ਆਲੇ–ਦੁਆਲੇ ਦੇ 150 ਕਿਲੋਮੀਟਰ ਦੀਆਂ ਤਸਵੀਰਾਂ ਹਾਈ–ਰੈਜ਼ੋਲਿਯੂਸ਼ਨ ਵਿੱਚ ਲੈ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lander Vikram had hard landing on Moon says NASA