ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲਸ਼ਕਰ–ਏ–ਤੋਇਬਾ ਹੈ ਅਫ਼ਗ਼ਾਨਿਸਤਾਨ ’ਚ ਅਮਰੀਕਾ ਲਈ ਵੱਡਾ ਖ਼ਤਰਾ

​​​​​​​ਲਸ਼ਕਰ–ਏ–ਤੋਇਬਾ ਹੈ ਅਫ਼ਗ਼ਾਨਿਸਤਾਨ ’ਚ ਅਮਰੀਕਾ ਲਈ ਵੱਡਾ ਖ਼ਤਰਾ

ਅਮਰੀਕਾ ਅਫ਼ਗ਼ਾਨਿਸਤਾਨ ਵਿੱਚ ਅੱਤਵਾਦੀ ਜੱਥੇਬੰਦੀ ਲਸ਼ਕਰ–ਏ–ਤੋਇਬਾ ਨੂੰ ਆਪਣੀਆਂ ਤੇ ਸਹਿਯੋਗੀ ਫ਼ੌਜਾਂ ਲਈ ਵੱਡਾ ਖ਼ਤਰਾ ਮੰਨਦਾ ਹੈ। ਇਹ ਗੱਲ ਪੈਂਟਾਗਨ ਦੀ ਰਿਪੋਰਟ ‘ਲੀਡ ਇੰਸਪੈਕਟਰ ਜਨਰਲ ਫ਼ਾਰ ਆਪਰੇਸ਼ਨ ਫ਼੍ਰੀਡਮਜ਼ ਸੈਂਟੀਨਲ’ ਵਿੱਚ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਫ਼ਗ਼ਾਨਿਸਤਾਨ ’ਚ 20 ਸਭ ਤੋਂ ਵੱਡੀਆਂ ਅੱਤਵਾਦੀ ਜੱਥੇਬੰਦੀਆਂ ਵਿੱਚ ਲਸ਼ਕਰ–ਏ–ਤੋਇਬਾ ਪੰਜਵੇਂ ਸਥਾਨ ’ਤੇ ਹੈ।

 

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਸ਼ਕਰ ਦੇ 300 ਤੇ ਇਸਲਾਮਿਕ ਅਮੀਰਾਤ ਹਾਈ ਕੌਂਸਲ ਦੇ 1,000 ਅੱਤਵਾਦੀ ਅਫ਼ਗ਼ਾਨਿਸਤਾਨ ਵਿੱਚ ਸਰਗਰਮ ਹਨ। ਸੰਯੁਕਤ ਰਾਜ ਤੇ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਵਿਸ਼ਵ ਅੱਤਵਾਦੀ ਸੰਗਠਨ ਲਸ਼ਕਰ–ਏ–ਤੋਇਬਾ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸੀ, ਜਿਸ ਵਿੱਚ ਲਗਭਗ 166 ਵਿਅਕਤੀ ਮਾਰੇ ਗਏ ਸਨ।

 

 

ਰਿਪੋਰਟ ਮੁਤਾਬਕ ਰੱਖਿਆ ਵਿਭਾਗ ਨੇ ਅਫ਼ਗ਼ਾਨਿਸਤਾਨ ’ਚ ਹੱਕਾਨੀ ਨੈੱਟਵਰਕ, ਪੂਰਬੀ ਤੁਰਕਿਸਤਾਨ ਇਸਲਾਮਿਕ ਅੰਦੋਲਨ ਤੇ ਲਸ਼ਕਰ–ਏ–ਤੋਇਬਾ ਨੂੰ ਅਜਿਹੇ ਸਮੂਹਾਂ ਵਜੋਂ ਪਛਾਣਿਆ, ਜੋ ਅਮਰੀਕਾ ਤੇ ਸਹਿਯੋਗੀ ਬਲਾਂ ਲਈ ਵੱਡਾ ਖ਼ਤਰਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lashkar E Toiba is a big threat for US in Afghanistan