ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮ ਲਈ ਜਾਨ ਕੁਰਬਾਨ ਕਰ ਗਿਆ ਅਫ਼ਗਾਨ ਸਿੱਖ 'ਅਵਤਾਰ ਸਿੰਘ ਖਾਲਸਾ'

ਅਵਤਾਰ ਸਿੰਘ ਖਾਲਸਾ

ਐਤਵਾਰ ਨੂੰ ਇੱਕ ਆਤਮਘਾਤੀ ਬੰਬਾਰ ਨੇ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ `ਚ ਸਿੱਖਾਂ ਤੇ ਹਿੰਦੂਆਂ ਦੇ ਇੱਕ ਜੱਥੇ `ਤੇ ਹਮਲਾ ਕਰ ਦਿੱਤਾ। ਇਸ ਆਤਮਘਾਤੀ ਹਮਲੇ `ਚ 20 ਵਿਅਕਤੀ ਮਾਰੇ ਗਏ ਸਨ। ਇਸੇ ਹਮਲੇ 'ਚ ਅਵਤਾਰ ਸਿੰਘ ਖਾਲਸਾ ਜੋ ਅਫਗਾਨਿਸਤਾਨ ਦੀ ਅਗਲੀ ਸੰਸਦ 'ਚ ਸਿੱਖ ਅਤੇ ਹਿੰਦੂ ਘੱਟ ਗਿਣਤੀ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਦੀ ਵੀ ਇਸ ਹਮਲੇ ਮੌਤ ਹੋ ਗਈ।


ਖਾਲਸਾ ਸਿੱਖ ਸਮਾਜ ਦੇ ਲੰਬੇ ਸਮੇਂ ਤੋਂ ਆਗੂ ਸਨ। ਜੋ ਅਫਗਾਨੀ ਸੰਸਦ ਦੇ ਹੇਂਠਲੇ ਸਦਨ 'ਚ ਬਿਨਾਂ ਮੁਕਾਬਲਾ ਚੁਣੇ ਜਾਣ ਵਾਲੇ ਸਨ।​​​​​​​ ਅਕਤੂਬਰ ਦੀਆਂ ਚੋਣਾਂ ਤੋਂ ਬਾਅਦ ਖਾਲਸਾ 259 ਮੈਂਬਰਾਂ ਵਾਲੀ ਸਭਾ 'ਚ ਇਕਲੌਤੇ ਸਿੱਖ ਮੈਂਬਰ ਵਜੋਂ ਨਜ਼ਰ ਆਉਂਦੇ।​​​​​​​ 

ਅਫ਼ਗਾਨਿਸਤਾਨ ਦੇ ਲੋਕਾਂ​​​​​​​ ਦੀ ਸੇਵਾ ਦਾ ਸੁਪਨਾ

 

52 ਸਾਲਾਂ ਦੇ ਚਾਰ ਬੱਚਿਆਂ ਦੇ ਪਿਤਾ ਅਵਤਾਰ ਸਿੰਘ ਨੇ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਕਾਬੁਲ 'ਚ ਬਿਤਾਇਆ ਸੀ।​​​​​​​ ਪਿਛਲੇ ਦਿਨੀਂ ਕਾਬੁਲ 'ਚ ਇੱਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਪ੍ਰੈੱਸ ਨੂੰ ਕਿਹਾ ਸੀ ਕਿ,"ਮੈਂ ਸਿਰਫ ਆਪਣੇ ਸਿੱਖ ਤੇ ਹਿੰਦੂ ਭਰਾਵਾਂ ਦੀ ਸੇਵਾ ਕਰਨਾ ਨਹੀਂ ਚਾਹੁੰਦਾ ।​​​​​​​ ਮੈਨੂੰ ਅਫਗਾਨਿਸਤਾਨ ਦੇ ਸਾਰੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਬਣਨਾ ਹੈ, ਚਾਹੇ ਉਹ ਕਿਸੇ ਨਸਲ ਜਾਂ ਸਮੂਹ ਦੇ ਹੋਣ।​​​​​​​"

 

ਖਾਲਸਾ ਨੇ  ਕਿਹਾ ਸੀ ਕਿ ."ਸਾਨੂੰ ਆਪਣੇ ਲੋਕਾਂ ( ਸਿੱਖਾਂ,ਹਿੰਦੂਆਂ) ਨੂੰ ਅਰਾਜਕਤਾ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।​​​​​​​ ਕਿਸੇ ਵੀ ਤਰੀਕੇ ਨਾਲ 'ਤੇ ਕਿਸੇ ਵੀ ਕੀਮਤ 'ਤੇ ਸਾਨੂੰ ਸਰਕਾਰ ਤੋਂ ਸਾਡੇ ਅਧਿਕਾਰਾਂ ਦੀ ਮੰਗ ਕਰਨੀ ਚਾਹੀਦੀ ਹੈ।​​​​​​​ ਤੁਹਾਡੇ ਹੱਕ ਤੁਹਾਨੂੰ ਨਹੀਂ ਦਿੱਤੇ ਜਾਣਗੇ, ਤੁਹਾਨੂੰ ਉਨ੍ਹਾਂ ਨੂੰ ਕਮਾਉਣਾ ਪੈਣਾ ਹੈ।​​​​​​​ "

 

ਮੈਂ ਆਪਣੇ ਭਰਾਵਾਂ ਲਈ ਬਲੀ ਚੜ੍ਹਣ ਨੂੰ ਤਿਆਰ

 

ਖਾਲਸਾ ਦੀ ਲਗਾਤਾਰ ਘੱਟ-ਗਿਣਤੀਆਂ ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਦੇਸ਼ ਛੱਡਣ ਦੀ ਕੋਈ ਯੋਜਨਾ ਨਹੀਂ ਸੀ ਤੇ ਉਹ ਆਖਿਰੀ ਦਮ ਤੱਕ ਆਪਣੇ ਭਾਈਚਾਰੇ ਦੀ ਰੱਖਿਆ ਲਈ ਲੜਦੇ ਰਹਿਣਾ ਚਾਹੁੰਦੇ ਸਨ।​​​​​​​

 

ਖਾਲਸਾ ਕਹਿੰਦੇ ਸਨ ਕਿ "ਮੈਂ ਆਪਣੇ ਭਰਾਵਾਂ ਲਈ ਬਲੀ ਚੜ੍ਹਣ ਨੂੰ ਤਿਆਰ ਹਾਂ, ਜਿਹੜੇ ਦਰਦ 'ਤੇ ਤਕਲੀਫ਼ਾਂ ਦੇ ਸ਼ਿਕਾਰ ਹਨ।​​​​​​​ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਮੈਂ ਆਪਣੇ ਪੂਰੇ ਪਰਿਵਾਰ ਨੂੰ ਗਵਾ ਬੈਠਾ 'ਤੇ ਮੈਨੂੰ ਮਾਰ ਦਿੱਤਾ ਜਾਵੇ. ਮੈਂ ਅਧਿਕਾਰਾਂ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗਾ।​​​​​​​ "

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:leading afghan sikh leader avtar singh khalsa among sikhs killed in bomb blast