ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਦੀ ਭੈਣ ਵਿਰੁੱਧ ਹੋ ਸਕਦੀ ਕਾਨੂੰਨੀ ਕਾਰਵਾਈ, UAE `ਚ ਬੇਨਾਮੀ ਸੰਪਤੀ

ਇਮਰਾਨ ਖ਼ਾਨ ਆਪਣੀ ਭੈਣ ਅਲੀਮਾ ਖ਼ਾਨਮ ਨਾਲ

--  ਗਾਇਕ ਅਦਨਾਨ ਸਮੀ ਦੀ ਮਾਂ ਦੀਆਂ ਵੀ ਤਿੰਨ ਸੰਪਤੀਆਂ

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨਮ ਸਮੇਤ 44 ਪ੍ਰਮੁੱਖ ਸਿਆਸੀ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਕੋਲ ਸੰਯੁਕਤ ਅਰਬ ਅਮੀਰਾਤ (ਯੂਏਈ - UAE) `ਚ ਬੇਨਾਮੀ ਜਾਇਦਾਦ ਹੈ। ਇਹ ਪ੍ਰਗਟਾਵਾ ਸੁਪਰੀਮ ਕੋਰਟ `ਚ ਪਾਕਿਸਤਾਨੀ ਫ਼ੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ਼ਆਈਏ) ਵੱਲੋਂ ਪੇਸ਼ ਸੂਚੀ ਵਿੱਚ ਹੋਇਆ ਹੈ। ਅਖ਼ਬਾਰ ‘ਡਾੱਅਨ` ਦੀ ਰਿਪੋਰਟ ਮੁਤਾਬਕ ਪਾਕਿਸਤਾਨੀਆਂ ਵੱਲੋਂ ਵਿਦੇਸ਼ਾਂ `ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਧਨ ਇਕੱਠਾ ਕਰਨ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰ ਰਹੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ ਸਾਹਵੇਂ ਇਹ ਸੂਚੀ ਪੇਸ਼ ਕੀਤੀ ਗਈ ਹੈ।


ਐੱਫ਼ਆਈਏ ਨੇ ਸੁਪਰੀਮ ਕੋਰਟ `ਚ 44 ਵਿਅਕਤੀਆਂ ਦੀ ਸੂਚੀ ਪੇਸ਼ ਕੀਤੀ ਹੈ। ਇਸ ਵਿੱਚ ਉਨ੍ਹਾਂ ਲੋਕਾਂ ਦੇ ਨਾਂਅ ਹਨ, ਜਿਨ੍ਹਾਂ ਕੋਲ ਕਿਸੇ ਹੋਰ ਦੇ ਨਾਂਅ `ਤੇ ਜਾਇਦਾਦ ਹੈ। ਇਸ ਸੂਚੀ ਵਿੱਚ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨਮ ਦਾ ਵੀ ਨਾਂਅ ਹੈ, ਜਿਸ ਦੀ ਸ਼ਨਾਖ਼ਤ ਇੱਕ ਜਾਇਦਾਦ ਦੇ ਬੇਨਾਮੀਦਾਰ ਵਜੋਂ ਕੀਤੀ ਗਈ ਹੈ। ਉਨ੍ਹਾਂਾ ਦੇ ਨਾਂਅ `ਤੇ ਇੱਕ ਨੋਟਿਸ ਈ-ਮੇਲ ਦੇ ਨਾਲ-ਨਾਲ ਘਰ ਦੇ ਪਤੇ `ਤੇ ਵੀ ਭੇਜਿਆ ਗਿਆ ਪਰ ਉਨ੍ਹਾਂ ਦੇ ਨੌਕਰ ਨੇ ਦੱਸਿਆ ਕਿ ਉਹ ਵਿਦੇਸ਼ `ਚ ਹਨ।


ਉਸ ਸੂਚੀ ਵਿੱਚ ਆਰਥਿਕ ਤੇ ਊਰਜਾ ਮਾਮਲਿਆਂ ਦੇ ਸਰਕਾਰੀ ਬੁਲਾਰੇ ਫ਼ਾਰੂਕ ਸਲੀਮ ਦੀ ਮਾਂ ਦਾ ਨਾਂਅ ਵੀ ਸ਼ਾਮਲ ਹੈ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਮੁਮਤਾਜ਼ ਅਹਿਮਦ 16 ਸੰਪਤੀਆਂ ਦੇ ਮਾਲਕ ਹਨ। ਇੰਝ ਹੀ ਪਾਕਿਸਤਾਨ ਪੀਪਲ`ਜ਼ ਪਾਰਟੀ ਦੇ ਮੰਤਰੀ ਅਮੀਨ ਫ਼ਾਹੀਮ ਦੀ ਵਿਧਵਾ ਰਿਜ਼ਵਾਨਾ ਅਮੀਨ ਕੋਲ ਸੰਯੁਕਤ ਅਰਬ ਅਮੀਰਾਤ ਦੀ ਰੀਅਲ ਐਸਟੇਟ ਮਾਰਕਿਟ `ਚ ਚਾਰ ਜਾਇਦਾਦਾਂ ਹਨ।


ਇਸ ਸੂਚੀ ਵਿੱਚ ਸਾਬਕਾ ਸੈਨੇਟਰ ਅਨਵਰ ਬੇਗ ਦੀ ਪਤਨੀ ਆਇਸ਼ਾ ਅਨਵਰ ਬੇਗ ਤੇ ਸਿਆਸੀ ਆਗੂ ਇਰਫ਼ਾਨ ਉੱਲ੍ਹਾ ਖ਼ਾਨ ਮਾਰਵਾਨ ਦਾ ਵੀ ਨਾਂਅ ਹੈ। ਯੂਏਈ `ਚ ਪਾਕਿਸਤਾਨ ਪੀਪਲ`ਜ਼ ਪਾਰਟੀ ਦੇ ਆਗੂ ਮਖ਼ਦੂਮ ਅਮੀਨ ਫ਼ਾਹੀਮ ਦੀਆਂ ਚਾਰ ਸੰਪਤੀਆਂ, ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਪੀਏ ਤਾਰਿਕ ਅਜ਼ੀਜ਼ ਦੀ ਧੀ ਤਾਹਿਰਾ ਮਨਜ਼ੂਰ ਦੀਆਂ ਛੇ ਸੰਪਤੀਆਂ ਹਨ। ਇਸ ਤੋਂ ਇਲਾਵਾ ਗਾਇਕ ਅਦਨਾਨ ਸਮੀ ਦੀ ਮਾਂ ਨੌਰੀਨ ਸਮੀ ਦੀਆਂ ਤਿੰਨ ਸੰਪਤੀਆ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:legal action may be initiated against Imran Khan s sister