ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੈਸਟਰ ਦਾ ਪੰਜਾਬੀ ਨੌਜਵਾਨ 56 ਮਹੀਨਿਆਂ ਲਈ ਪੁੱਜਾ ਜੇਲ੍ਹ

ਜਗਦੀਪ ਢੇਸੀ ਦੀ ਕਾਰ ਹੇਠ ਆ ਮਾਰਿਆ ਗਿਆ ਨੌਜਵਾਨ ਪੌਲ ਰੈਡਕਲਿਫ਼

ਪੰਜਾਬੀ ਮੂਲ ਦੇ ਇੱਕ ਨੌਜਵਾਨ ਜਗਦੀਪ ਸਿੰਘ ਢੇਸੀ ਨੂੰ ਚਾਰ ਸਾਲ ਅੱਠ ਮਹੀਨੇ ਭਾਵ 56 ਮਹੀਨੇ ਕੈਦ ਦੀ ਸਜ਼ਾ ਹੋਈ ਹੈ। ਇਸੇ ਵਰ੍ਹੇ ਜਨਵਰੀ ਮਹੀਨੇ ਉਸ ਦੀ ਕਾਰ ਹੇਠਾਂ ਆ ਕੇ 18 ਸਾਲਾਂ ਦਾ ਇੱਕ ਵਿਦਿਆਰਥੀ ਪੌਲ ਰੈਡਕਲਿਫ਼ ਮਾਰਿਆ ਗਿਆ ਸੀ।

 

 

ਜਗਦੀਪ ਸਿੰਘ ਢੇਸੀ ਲੈਸਟਰਸ਼ਾਇਰ ਇਲਾਕੇ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਸਜ਼ਾ ਵੀ ਇੱਥੋਂ ਦੀ ਕ੍ਰਾਊਨ ਕੋਰਟ ਨੇ ਸੁਣਾਈ ਹੈ। ਉਸ ਉੱਤੇ 76 ਮਹੀਨਿਆਂ ਲਈ ਡ੍ਰਾਈਵਿੰਗ ਕਰਨ ਉੱਤੇ ਵੀ ਰੋਕ ਲਾਈ ਗਈ ਹੈ।

 

 

ਜਗਦੀਪ ਢੇਸੀ ਦੇ ਵਕੀਲ ਬਲਰਾਜ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਆਪਣੇ ਕੀਤੇ ਉੱਪਰ ਬਹੁਤ ਹੀ ਅਫ਼ਸੋਸ ਹੈ। ਉਸ ਨੇ ਸੁਣਵਾਈ ਦੇ ਸਮੇਂ ਦੌਰਾਨ ਚੈਰਿਟੀ ਦੇ ਬਹੁਤ ਸਾਰੇ ਕੰਮ ਕੀਤੇ ਹਨ।

 

 

ਦਰਅਸਲ, ਜਦੋਂ ਹਾਦਸਾ ਵਾਪਰਿਆ, ਤਦ ਸੜਕ ਉੱਤੇ ਲਾਗਿਓਂ ਪੁਲਿਸ ਦੀਆਂ ਕਾਰਾਂ ਲੰਘ ਰਹੀਆਂ ਸਨ। ਜਗਦੀਪ ਢੇਸੀ ਤੋਂ ਇਹੋ ਗ਼ਲਤੀ ਹੋਈ ਕਿ ਉਸ ਨੇ ਆਪਣੀ ਕਾਰ ਰੋਕੀ ਨਹੀਂ ਤੇ ਉਸ ਦੀ ਕਾਰ ਪੈਦਲ ਜਾ ਰਹੇ ਵਿਦਿਆਰਥੀ ਉੱਤੇ ਜਾ ਚੜ੍ਹੀ। ਪੌਲ ਰੈਡਕਲਿਫ਼ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

 

 

ਜਗਦੀਪ ਢੇਸੀ ਮੁਤਾਬਕ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦੀ ਕਾਰ ਹੇਠਾਂ ਕੋਈ ਮਾਰਿਆ ਗਿਆ ਹੈ। ਉਸ ਨੂੰ ਇੰਨਾ ਜ਼ਰੂਰ ਲੱਗਾ ਸੀ ਕਿ ਉਸ ਦੀ ਕਾਰ ਕਿਸੇ ਚੀਜ਼ ਉੱਤੇ ਚੜ੍ਹੀ ਹੈ ਪਰ ਉਸ ਨੇ ਉਸ ਨੂੰ ਐਂਵੇਂ ਕੋਈ ਚੀਜ਼ ਸਮਝਿਆ। ਉਹ ਘਰ ਚਲਾ ਗਿਆ।

 

 

ਪੁਲਿਸ ਨੇ ਇੱਕ ਘੰਟੇ ਬਾਅਦ ਹੀ ਆ ਕੇ ਉਸ ਦਾ ਬੂਹਾ ਖੜਕਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉੱਧਰ ਪੁਲਿਸ ਅਧਿਕਾਰੀਆਂ ਦਾ ਦੋਸ਼ ਇਹ ਹੈ ਕਿ – ‘ਜਗਦੀਪ ਢੇਸੀ ਨੇ ਕਾਫ਼ੀ ਸ਼ਰਾਬ ਪੀਤੀ ਹੋਈ ਸੀ। ਉਸ ਨੇ ਰੁਕ ਕੇ ਪੁਲਿਸ ਦੀ ਉਡੀਕ ਕਰਨੀ ਵਾਜਬ ਨਹੀਂ ਸਮਝੀ; ਸਗੋਂ ਉੱਥੋਂ ਪੱਤਰਾ ਵਾਚ ਗਿਆ। ਜੇ ਉਹ ਉੱਥੇ ਰੁਕ ਜਾਂਦਾ, ਤਾਂ ਸ਼ਾਇਦ ਪੌਲ ਰੈਡਕਲਿਫ਼ ਬਚ ਵੀ ਜਾਂਦਾ।’

 

 

ਹਾਦਸਾ ਵਾਪਰਨ ਵੇਲੇ ਪੌਲ ਰੈਡਕਲਿਫ਼ ਸੜਕ ਪਾਰ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Leicestershire s Punjabi youth sent to jail for 56 months