ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੀਬੀਆ ’ਚ ਹਵਾਈ ਹਮਲਾ, 40 ਪ੍ਰਵਾਸੀਆਂ ਦੀ ਮੌਤ

ਲੀਬੀਆ ’ਚ ਹਵਾਈ ਹਮਲਾ, 40 ਪ੍ਰਵਾਸੀਆਂ ਦੀ ਮੌਤ

ਲੀਬੀਆ ਵਿਚ ਇਕ ਪ੍ਰਵਾਸੀ ਕੇਂਦਰ ਉਤੇ ਹੋਏ ਹਵਾਈ ਹਮਲਾ ਵਿਚ 40 ਲੋਕਾਂ ਦੀ ਮੌਤ ਹੋ ਗਈ ਹੈ।  ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਨੇੜੇ ਪ੍ਰਵਾਸੀ ਕੇਂਦਰ ਉਤੇ ਹਮਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਲੀਬੀਆ ਪਹੁੰਚੇ ਪ੍ਰਵਾਸੀਆਂ ਨੂੰ ਇਸ ਕੇਂਦਰ ਉਤੇ ਹਿਰਾਸਤ ਵਿਚ ਰੱਖਿਆ ਗਿਆ ਸੀ। 

 

ਇਸ ਹਮਲੇ ਦੌਰਾਨ 40 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 80 ਹੋਰ ਲੋਕ ਜ਼ਖਮੀ ਹੋ ਗਏ। ਖਬਰ ਏਜੰਸੀ ਮੁਤਾਬਕ ਰਾਈਟਰ ਨੇ ਲੀਬੀਆ ਦੇ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Libya 40 killed in Air Strike on migrant centre near tripoli