ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੀ ਖੂ਼ਫੀਆ ਏਜੰਸੀ ISI ਦੇ ਨਵੇਂ ਮੁਖੀ ਬਣੇ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ

ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈਐਸਆਈ ਦੇ ਨਵੇਂ ਮੁਖੀ ਹੋਣਗੇ। ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਪਾਕਿ ਫ਼ੌਜ ਨੇ ਐਤਵਾਰ ਨੂੰ ਆਪਣੇ ਸਿਖਰ ਜਨਰਲਾਂ ਦੀ ਤਾਇਨਾਤੀ ਚ ਕਈ ਬਦਲਾਅ ਕਰਨ ਦਾ ਐਲਾਨ ਕੀਤਾ।

 

ਹਮੀਦ ਨੂੰ ਲੈਫ਼ਟੀਨੈਂਟ ਜਨਰਲ ਅਸੀਮ ਮੁਨੀਰ ਦੀ ਥਾਂ ਇੰਟਰ ਸਰਵਿਸੇਜ ਇੰਟੈਲੀਜੈਂਸ (ਡੀਜੀ ਆਈਐਸਆਈ) ਦਾ ਮਹਾਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।

 

ਉੱਥੇ ਹੀ, ਮੁਨੀਰ ਦਾ ਤਬਾਦਲਾ ਕਰਕੇ ਕੋਰ ਕਮਾਂਡਰ ਗੁਜਰਾਂਵਾਲਾ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਪਿਛਲੇ ਸਾਲ ਅਕਤੂਬਰ ਚ ਆਈਐਸਆਈ ਮੁਖੀ ਬਣਾਏ ਗਏ ਸਨ। ਪਾਕਿ ਦੇ ਨਿਊਜ਼ ਚੈਨਲ ਜਿਓ ਨਿਊਜ਼ ਮੁਤਾਬਕ ਹਮੀਦ ਆਈਐਸਆਈ ਚ ‘ਕਾਊਂਟਰ ਇੰਟੈਲੀਜੈਂਸ ਵਿੰਗ’ ਦੇ ਮੁਖੀ ਵੀ ਰਹਿ ਚੁੱਕੇ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lieutenant General Faiz Hameed is new ISI chief