ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਧ–ਪਾਕਿਸਤਾਨ ’ਚ ਅਸਮਾਨੀ ਬਿਜਲੀ ਡਿੱਗਣ ਨਾਲ 20 ਮੌਤਾਂ 30 ਫੱਟੜ

ਸਿੰਧ–ਪਾਕਿਸਤਾਨ ’ਚ ਅਸਮਾਨੀ ਬਿਜਲੀ ਡਿੱਗਣ ਨਾਲ 20 ਮੌਤਾਂ 30 ਫੱਟੜ

ਪਾਕਿਸਤਾਨ ਦੇ ਸਿੰਧ ਸੂਬੇ ਦੇ ਦਿਹਾਤੀ ਇਲਾਕਿਆਂ ’ਚ ਭਾਰੀ ਵਰਖਾ ਤੋਂ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ–ਘੱਟ 20 ਵਿਅਕਤੀ ਮਾਰੇ ਗਏ। ਪਾਕਿਸਤਾਨ ਦੇ ਰੋਜ਼ਾਨਾ ਅਖ਼ਬਾਰ ‘ਡਾੱਅਨ’ ਮੁਤਾਬਕ ਰੇਗਿਸਤਾਨੀ ਇਲਾਕੇ ਦੇ ਥਾਰਪਰਕਰ ਜ਼ਿਲ੍ਹੇ ਦੇ ਮਿੱਠੀ, ਛਾਛੀ ਇਲਾਕਿਆਂ ਤੇ ਰਾਮ ਸਿੰਘ ਸੋਢੋ ਪਿੰਡ ਵਿੱਚ ਬੀਤੇ ਤਿੰਨ ਦਿਨਾਂ ਤੋਂ ਮੀਂਹ ਲਗਾਤਾਰ ਜਾਰੀ ਹੈ।

 

 

ਇਸੇ ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ। ਅਸਮਾਨੀ ਬਿਜਲੀ ਡਿੱਗਣ ਕਾਰਨ ਬਹੁਤ ਸਾਰੀਆਂ ਥਾਵਾਂ ਉੱਤੇ ਅੱਗ ਲੱਗ ਗਈ; ਜਿਸ ਕਾਰਨ ਸੈਂਕੜੇ ਜਾਨਵਰ ਵੀ ਮਾਰੇ ਗਏ ਹਨ।

 

 

ਬੀਤੇ ਬੁੱਧਵਾਰ ਦੀ ਰਾਤ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਈ ਸੀ। ਵੀਰਵਾਰ ਨੂੰ 10 ਔਰਤਾਂ ਸਣੇ 17 ਹੋਰਨਾਂ ਦੀਆਂ ਅਜਿਹੀਆਂ ਵੱਖੋ–ਵੱਖਰੀਆਂ ਘਟਨਾਵਾਂ ਵਿੱਚ ਮੌਤ ਹੋ ਗਈ।

 

 

ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ 30 ਵਿਅਕਤੀ ਜ਼ਖ਼ਮੀ ਵੀ ਹੋਏ ਹਨ ਤੇ ਉਨ੍ਹਾਂ ਨੂੰ ਮਿੱਠੀ, ਇਸਲਾਮਕੋਟ ਤੇ ਛਛਰੋ ਕਸਬਿਆਂ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

 

 

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋ਼ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lightning Kills 20 in Sindh Pakistan 30 injured