ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਫਰਾਂਸ, ਬ੍ਰਿਟੇਨ 'ਚ App ਰਾਹੀਂ ਕੋਰੋਨਾ ਪੀੜਤਾਂ 'ਤੇ ਰੱਖੀ ਜਾਵੇਗੀ ਨਜ਼ਰ 

ਭਾਰਤ ਦੀ ਤਰ੍ਹਾਂ ਫਰਾਂਸ ਤੇ ਬ੍ਰਿਟੇਨ ਵੀ ਕੋਰੋਨਾ ਵਾਇਰਸ (ਕੋਵਿਡ -19) ਦੀ ਲਾਗ 'ਤੇ ਨਜ਼ਰ ਰੱਖਣ ਲਈ ਐਪ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਭਾਰਤ ਵਿੱਚ ਵੱਡੇ ਪੱਧਰ 'ਤੇ ਲੋਕ ਅਰੋਗਿਆ ਸੇਤੂ ਐਪ ਦੀ ਵਰਤੋਂ ਕਰ ਰਹੇ ਹਨ। 

 

ਫਰਾਂਸ ਦੇ ਸੂਚਨਾ ਤਕਨਾਲੋਜੀ ਮੰਤਰੀ, ਸੇਡਰਿਕ ਓ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਜਦੋਂ 11 ਮਈ ਤੋਂ ਲੌਕਡਾਊਨ ਦੇ ਨਿਯਮਾਂ ਵਿੱਚ ਕੁਝ ਛੋਟ ਦਿੱਤੀ ਜਾਵੇਗੀ, ਉਸੇ ਹਫ਼ਤੇ ਕੋਵਿਡ-19 ਦੇ ਪੀੜਤਾਂ ਉੱਤੇ ਨਜ਼ਰ ਰੱਖਣ ਲਈ 'ਸਟਾਪ ਕੋਵਿਡ' ਐਪ ਨੂੰ ਟਰਾਇਲ ਵਜੋਂ ਸ਼ੁਰੂ ਕੀਤਾ ਜਾਵੇਗਾ।
 

ਸੇਡਰਿਕ ਓ ਨੇ ਫਰਾਂਸ ਵਿੱਚ ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਦੀ ਰਣਨੀਤੀ ਦਾ ਇਕ ਵੱਡਾ ਹਿੱਸਾ ‘ਸਟਾਪ ਕੋਵਿਡ’ ਐਪ ਦੱਸਿਆ। ਫਰਾਂਸ ਵਿੱਚ ਕੋਰੋਨਾ ਜਾਂਚ ਵਿੱਚ ਤੇਜ਼ੀ ਲਿਆਉਣ ਲਈ, ਸਰਕਾਰ ਨੇ 11 ਮਈ ਤੋਂ ਹਰ ਹਫ਼ਤੇ ਦੇਸ਼ ਵਿੱਚ ਘੱਟੋ ਘੱਟ ਸੱਤ ਲੱਖ ਕੋਰੋਨਾ ਮਾਮਲਿਆਂ ਦੀ ਜਾਂਚ ਦਾ ਟੀਚਾ ਮਿੱਥਿਆ ਹੈ, ਜਿਸ ਦਾ ਖ਼ਰਚ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਐਪ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਕਿਸੇ ਕਿਸਮ ਦਾ ਤਕਨੀਕੀ ਸਹਿਯੋਗ ਨਹੀਂ ਹੈ ਬਲਕਿ ਇਹ ਵਿਸ਼ਵਵਿਆਪੀ ਸਿਹਤ ਪ੍ਰਣਾਲੀ ਦਾ ਇਕ ਹਿੱਸਾ ਹੈ।

 

ਦੂਜੇ ਪਾਸੇ, ਬ੍ਰਿਟੇਨ ਨੇ ਵੀ ਕੋਵਿਡ -19 'ਤੇ ਨਜ਼ਰ ਰੱਖਣ ਲਈ ਅਗਲੇ ਹਫ਼ਤੇ ਇੱਕ ਐਪ ਲਿਆਉਣ ਦੀ ਯੋਜਨਾ ਬਣਾਈ ਹੈ। ਬ੍ਰਿਟੇਨ ਦੇ ਕੈਬਨਿਟ ਮੰਤਰੀ ਮਾਈਕਲ ਗੌਵ ਨੇ ਇਹ ਜਾਣਕਾਰੀ ਦਿੱਤੀ। ਗੌਵ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸ ਹਫ਼ਤੇ ਅਸੀਂ ਵਿਟ ਟਾਪੂ ‘ਤੇ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਐਪ ਲਾਂਚ ਕਰਾਂਗੇ। ਬ੍ਰਿਟੇਨ ਵਿੱਚ ਵੀ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
.........

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:like aarogya setu app of India France and Britain planing to monitor corona infection through App