ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ F-21 ਲੜਾਕੂ ਜਹਾਜ਼ ਵੇਚਣ ਲਈ ਅਮਰੀਕੀ ਕੰਪਨੀ ਨੂੰ ਕਾਹਲੀ

ਅਮਰੀਕਾ ਦੀ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਲਾਕਹੀਡ ਮਾਰਟਿਨ ਨੇ ਕਿਹਾ ਹੈ ਕਿ ਜੇਕਰ ਭਾਰਤ ਵਲੋਂ ਉਸ ਦੇ ਨਵੇਂ F-21 ਲੜਾਕੂ ਜਹਾਜ਼ਾਂ ਨੂੰ ਖਰੀਦਣ ਦਾ ਕਰਾਰ ਮਿਲਦਾ ਹੈ ਤਾਂ ਦੂਜੇ ਮੁਲਕਾਂ ਨੂੰ ਇਹ ਜਹਾਜ਼ ਨਹੀ਼ ਵੇਚੇ ਜਾਣਗੇ। ਸਮੁੱਚੇ ਪੱਧਰ ’ਤੇ ਖਰੀਦਾਰੀ ਸੌਦੇ ਲਈ ਅਮਰੀਕੀ, ਯੂਰਪੀ ਅਤੇ ਰੂਸੀ ਕੰਪਨੀਆਂ ਨਾਲ ਮੁਕਾਬਲੇ ਤੋਂ ਪਹਿਲਾਂ ਲੜਾਕੂ ਜਹਾਜ਼ ਕੰਪਨੀ ਨੇ ਇਸ ਤਰ੍ਹਾਂ ਦੀ ਪੇਸ਼ਕਸ਼ ਕੀਤੀ ਹੈ।

 

ਕੰਪਨੀ ਲਈ ਰਣਨੀਤਿਕ ਅਤੇ ਕਾਰੋਬਾਰ ਵਿਕਾਸ ਦੇ ਉਪ ਪ੍ਰਧਾਨ ਵਿਵਕੇ ਲਾਲ ਨੇ ਕਿਹਾ ਕਿ ਜੇਕਰ ਐਫ਼-21 ਦਾ ਕਰਾਰ ਮਿਲਿਆ ਤਾਂ ਭਾਰਤ ਕੰਪਨੀ ਦੇ ਵਿਸ਼ਵ ਪੱਧਰੀ ਲੜਾਕੂ ਜਹਾਜ਼ਾਂ ਦੇ ਤੰਤਰ ਦਾ ਹਿੱਸਾ ਹੋਵੇਗਾ ਜਿਹੜਾ ਕਿ 165 ਅਰਬ ਡਾਲਰ ਦਾ ਬਾਜ਼ਾਰ ਹੈ।

 

ਲਾਲ ਨੇ ਕਿਹਾ ਕਿ ਨਵੇਂ ਲੜਾਕੂ ਜਹਾਜ਼ਾਂ ਨੂੰ ਭਾਰਤ ਚ ਹਵਾਈ ਫੌਜ ਦੇ 60 ਤੋਂ ਵੱਧ ਸਟੇਸ਼ਨਾਂ ਤੋਂ ਉਡਾਨ ਭਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸ ਬਦਲਾਵਾਂ ਚ ਸੁਪੀਰਿਅਰ ਇੰਜਣ ਮੈਟ੍ਰਿਕਸ, ਇਲੈਕਟ੍ਰਾਨਿਕ ਜੰਗੀ ਯੋਗਤਾ ਅਤੇ ਔਜ਼ਾਰ ਢੋਹਣ ਦੀ ਸਮਰਥਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪਲੇਟਫ਼ਾਰਮ ਅਤੇ ਢਾਂਚੇ ਨੂੰ ਦੁਨੀਆ ਚ ਕਿਸੇ ਹੋਰ ਨੂੰ ਨਹੀਂ ਵੇਚਾਂਗੇ।

 

ਪਿਛਲੇ ਮਹੀਨੇ ਹਵਾਈ ਫ਼ੌਜ ਨੇ ਲਗਭਗ 18 ਅਰਬ ਡਾਲਰ ਦੀ ਲਾਗਤ ਨਾਲ 114 ਲੜਾਕੂ ਜਹਾਜ਼ ਖਰੀਦਣ ਲਈ ਆਰਐਫ਼ਆਈ ਜਾਂ ਸ਼ੁਰੂਆਤੀ ਟੈਂਡਰ ਜਾਰੀ ਕੀਤਾ ਸੀ। ਸੌਦੇ ਦੇ ਸਿਖਰ ਦਾਅਵੇਦਾਰਾਂ ਚ ਲਾਕਹੀਡ ਦਾ ਐਫ਼-21, ਬੋਇੰਗ ਦਾ ਐਫ਼/ਏ-18, ਦਸਾਲਟ ਏਵੀਏਸ਼ਨ ਦਾ ਰਾਫੇਲ, ਯੂਰੋਫ਼ਾਈਟਰ ਟਾਇਫ਼ੂਨ, ਰੂਸੀ ਲੜਾਕੂ ਜਹਾਜ਼ ਮਿਗ-35 ਅਤੇ ਸਾਬ ਦਾ ਗ੍ਰਿਪੇਨ ਸ਼ਾਮਲ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockheed Martin says F 21 jets will not be sold to any other country if it wins IAF deal