ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ ਬ੍ਰਿਜ ਹਮਲੇ 'ਚ ਮਾਰੇ ਅੱਤਵਾਦੀ ਨੂੰ ਪੀਓਕੇ 'ਚ ਦਫਨਾਇਆ, ਪਾਕਿ ਸਰਕਾਰ ਬੇਖ਼ਬਰ

ਬ੍ਰਿਟੇਨ ਵਿੱਚ ਦੋਸ਼ੀ ਠਹਿਰਾਏ ਗਏ ਅੱਤਵਾਦੀ ਅਤੇ ਲੰਡਨ ਬ੍ਰਿਜ ਉੱਤੇ ਹਮਲਾ ਕਰਕੇ ਦੋ ਵਿਅਕਤੀਆਂ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਸਕਾਟਲੈਂਡ ਯਾਰਡ ਵੱਲੋਂ ਕਤਲ ਕੀਤੇ ਗਏ ਓਸਮਾਨ ਖ਼ਾਨ ਨੂੰ ਉਸ ਦੇ ਜੱਦੀ ਪਿੰਡ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਦਫ਼ਨਾਇਆ ਗਿਆ ਹੈ।

 

ਹਾਲਾਂਕਿ, ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਇਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੰਡਨ ਬ੍ਰਿਜ 'ਤੇ ਹਮਲਾ ਕਰਨ ਵਾਲਾ 28 ਸਾਲਾ ਉਸਮਾਨ ਇੱਕ ਬ੍ਰਿਟਿਸ਼ ਨਾਗਰਿਕ ਸੀ ਅਤੇ ਉਸ ਦੀ ਦੇਹ ਨੂੰ ਲੰਡਨ ਤੋਂ ਜਹਾਜ਼ ਰਾਹੀਂ ਇਸਲਾਮਾਬਾਦ ਲਿਆਂਦਾ ਗਿਆ ਅਤੇ ਸ਼ੁੱਕਰਵਾਰ (6 ਦਸੰਬਰ) ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

 

ਉਸਮਾਨ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਪਰਿਵਾਰ ਉਸ ਨੂੰ ਬ੍ਰਿਟੇਨ ਵਿੱਚ ਦਫ਼ਨਾਉਣਾ ਨਹੀਂ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪਾਕਿਸਤਾਨ ਲਿਆਉਣ ਤੋਂ ਪਹਿਲਾਂ ਬਰਮਿੰਘਮ ਸ਼ਹਿਰ ਦੀ ਮਸਜਿਦ ਵਿਖੇ ਨਮਾਜ਼ ਅਦਾ ਕੀਤੀ ਗਈ ਸੀ।

 

ਡਾਨ ਅਖ਼ਬਾਰ ਅਨੁਸਾਰ, ਪਰਿਵਾਰ ਉਸਮਾਨ ਦੀ ਲਾਸ਼ ਨੂੰ ਇਸਲਾਮਾਬਾਦ ਹਵਾਈ ਅੱਡੇ ਤੋਂ ਪੀਓਕੇ ਦੇ ਕੋਟਲੀ ਜ਼ਿਲ੍ਹੇ ਦੇ ਕਿਜਲਾਨੀ ਪਿੰਡ ਅਤੇ ਸ਼ੁੱਕਰਵਾਰ (6 ਦਸੰਬਰ) ਨੂੰ ਸਥਾਨਕ ਕਬਰਸਤਾਨ ਵਿਖੇ ਦਫਨਾਇਆ ਗਿਆ।

 

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀਆਈਏ) ਦੇ ਜਨਰਲ ਮੈਨੇਜਰ (ਲੋਕ ਸੰਪਰਕ) ਅਬਦੁੱਲ ਹਫੀਜ਼ ਨੇ ਦੱਸਿਆ ਕਿ ਉਸਮਾਨ ਦੀ ਲਾਸ਼ ਨੂੰ ਪੀਏਆਈ ਦੀ ਉਡਾਣ ਨੰਬਰ ਪੀ ਕੇ -792 ਰਾਹੀਂ ਲਿਆਂਦਾ ਗਿਆ ਸੀ। ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਪਤਾ ਨਹੀਂ ਸੀ ਕਿ ਖ਼ਾਨ ਦੀ ਲਾਸ਼ ਇਥੇ ਲਿਆਂਦੀ ਗਈ ਸੀ।

 

ਡਾਨ ਅਖ਼ਬਾਰ ਨੇ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਕੀ ਉਸ ਦੀ ਲਾਸ਼ ਪਾਕਿਸਤਾਨ ਵਿੱਚ ਹੈ? ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

ਇਸ ਤੋਂ ਪਹਿਲਾਂ ਸੋਮਵਾਰ (2 ਦਸੰਬਰ) ਅਤੇ ਸ਼ੁੱਕਰਵਾਰ (6 ਦਸੰਬਰ) ਨੂੰ ਭੀੜ ਨੇ ਇਸਲਾਮਾਬਾਦ ਵਿੱਚ ਡਾਨ ਅਖ਼ਬਾਰ ਦੇ ਦਫ਼ਤਰ 'ਤੇ ਹਮਲਾ ਕੀਤਾ ਅਤੇ ਅਖ਼ਬਾਰ ਦੀਆਂ ਕਾਪੀਆਂ ਸਾੜ ਦਿੱਤੀਆਂ। ਲੰਡਨ ਬ੍ਰਿਜ ਹਮਲੇ ਵਿੱਚ ਅੱਤਵਾਦੀ ਦੇ ਪਾਕਿਸਤਾਨੀ ਮੂਲ ਦੇ ਹੋਣ ਦੀ ਖ਼ਬਰ ਤੋਂ ਲੋਕ ਨਾਰਾਜ਼ ਸਨ।

 

ਵਰਣਨਯੋਗ ਹੈ ਕਿ 29 ਨਵੰਬਰ ਨੂੰ ਪੁਲਿਸ ਵੱਲੋਂ ਗੋਲੀ ਮਾਰਨ ਤੋਂ ਪਹਿਲਾਂ ਉਸਮਾਨ ਨੇ ਲੰਡਨ ਬ੍ਰਿਜ 'ਤੇ ਅੱਤਵਾਦੀ ਹਮਲਾ ਕੀਤਾ ਸੀ ਅਤੇ ਦੋ ਲੋਕਾਂ ਨੂੰ ਚਾਕੂ ਨਾਲ ਮਾਰ ਦਿੱਤਾ ਸੀ ਅਤੇ ਤਿੰਨ ਹੋਰ ਜ਼ਖ਼ਮੀ ਕਰ ਦਿੱਤੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: London Bridge terrorist Usman Khan buried in POK Pakistan Govt Not Aware