ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ ਹਾਈਕੋਰਟ ਦਾ ਹੁਕਮ, ਵੇਚ ਦਿਓ ਮਾਲਿਆ ਦੀ 6 ਮਹਿੰਗੀਆਂ ਕਾਰਾਂ

ਲੰਡਨ ਹਾਈਕੋਰਟ ਨੇ ਭਗੋੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝੱਟਕਾ ਦਿੱਤਾ ਹੈ। ਭਾਰਤੀ ਬੈਂਕਾਂ ਦਾ 9000 ਕਰੋੜ ਤੋਂ ਵਧੇਰੇ ਕਰਜ਼ਾ ਮੋੜਨ ਲਈ ਦਿੱਤੇ ਆਪਣੇ ਹੁਕਮ ਚ ਹਾਈਕੋਰਟ ਨੇ ਮਾਲਿਆ ਦੀ 6 ਮਹਿੰਗੀਆਂ ਕਾਰਾਂ ਵੇਚਣ ਦਾ ਹੁਕਮ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਹ ਕਾਰਾਂ 4 ਕਰੋੜ ਤੋਂ ਘੱਟ ਕੀਮਤ ਤੇ ਨਾ ਵੇਚੀਆਂ ਜਾਣ।

 

ਮਾਲਿਆ ਦੀਆਂ ਇਨ੍ਹਾਂ ਕਾਰਾਂ ਦਾ ਨਾਂ ਹੈ : ਮਿੰਨੀ ਕੰਟ੍ਰੀਮੈਨ, ਪੋਰਸ਼ ਕੇਨੇ, ਮੈਬੇਕ 62, ਫਰਾਰੀ ਐਫ 430, ਰੇਂਜ ਰੋਵਰ, ਫਰਾਰੀ ਐਫ512 ਐਮ ਸ਼ਾਮਲ ਹਨ। ਇਨ੍ਹਾਂ 6 ਕਾਰਾਂ ਚੋਂ 4 ਕਾਰਾਂ ਦੀ ਨੰਬਰ ਪਲੇਟ ਵਿਜੇ ਮਾਲਿਆ ਦੇ ਨਾਂ ਦੇ ਸ਼ੁਰੂਆਤੀ ਅੱਖਰ ਵੀਜੇਐਮ ਦੇ ਹਿਸਾਬ ਨਾਲ ਰੱਖੇ ਗਏ ਹਨ। ਇੱਕ ਮਹਿੰਗੀ ਪੋਰਸ਼ ਕਾਰ ਤੇ ਮਸ਼ਹੂਰ ਬਰਤਾਨਵੀਂ ਜਾਸੂਸ ਜੇਮਸ ਬਾਂਡ ਦੇ ਮਸ਼ਹੂਰ ਨੰਬਰ 007 ਤੋਂ ਨਕਲ ਕੀਤੀ ਹੋਈ ਨੰਬਰ ਪਲੇਟ ਲੱਗੀ ਹੋਈ ਹੈ।

 

ਦਰਅਸਲ ਬੰਗਲੋਰੂ ਕਰਜ਼ਾ ਵਸੂਲੀ ਅਥਾਰਿਟੀ ਨੇ ਕਿਹਾ ਸੀ ਕਿ ਮਾਲਿਆ ਤੇ ਬੈਂਕਾਂ ਦੇ 6,203 ਕਰੋੜ ਰੁਪਏ ਅਤੇ ਵਿਆਜ ਬਕਾਇਆ ਹੈ। ਇਸ ਮਗਰੋਂ ਹਾਈਕੋਰਟ ਨੇ ਮਾਲਿਆ ਦੇ ਲੰਡਨ ਸਥਿਤ ਦੋ ਘਰਾਂ ਚ ਤਲਾਸ਼ੀ ਲੈ ਕੇ ਅਤੇ ਉਸਦੀ ਵਸਤੂਆਂ ਨੂੰ ਕਬਜ਼ੇ ਚ ਲੈਣ ਦੇ ਹੁਕਮ ਦਿੱਤੇ ਸਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:London High Court order 6 luxury cars sold Mallya