ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਦਨ: ਖ਼ਾਲਿਸਤਾਨ-ਪੱਖੀ ਰੈਲੀ ਬਨਾਮ ਆਜ਼ਾਦੀ ਦਿਵਸ ਸਮਾਰੋਹ

ਲੰਦਨ: ਖ਼ਾਲਿਸਤਾਨ-ਪੱਖੀ ਰੈਲੀ ਬਨਾਮ ਆਜ਼ਾਦੀ ਦਿਵਸ ਸਮਾਰੋਹ

ਇਸ ਵੇਲੇ ਜਦੋਂ ਐਤਵਾਰ 12 ਅਗਸਤ ਨੂੰ ਲੰਦਨ ਦੇ ਟ੍ਰਾਫ਼ਲਗਰ ਸਕੁਏਰ `ਚ ਖ਼ਾਲਿਸਤਾਨ-ਪੱਖੀ ਰੈਲੀ ਹੋਣ ਦੀ ਚਰਚਾ ਜ਼ੋਰਾਂ `ਤੇ ਹੈ, ਅਜਿਹੇ ਵੇਲੇ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਜਸ਼ਨਾਂ ਦੀਆਂ ਯੋਜਨਾਵਾਂ ਵੀ ਪੂਰੇ ਸਿਖ਼ਰ `ਤੇ ਹਨ। ਇਸ ਮੌਕੇ ‘ਵੀ ਸਟੈਂਡ ਵਿਦ ਇੰਡੀਆ` (ਅਸੀਂ ਭਾਰਤ ਨਾਲ ਡਟੇ ਖੜ੍ਹੇ) ਨਾਂਅ ਦੇ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦੇ ਆਯੋਜਕਾਂ ਨੇ ਟ੍ਰਾਫ਼ਲਗਰ ਰੈਲੀ ਦੇ ਨਾਂਅ `ਤੇ ਝੂਠ ਫੈਲਾਉਣ ਦਾ ਵਿਰੋਧ ਕੀਤਾ।


‘ਵੀ ਸਟੈਂਡ ਵਿਦ ਇੰਡੀਆ` ਦੇ ਆਯੋਜਕ ਨਵਦੀਪ ਸਿੰਘ ਨੇ ਸੋਸ਼ਲ ਮੀਡੀਆ `ਤੇ ਇਹ ਸੁਆਲ ਕੀਤਾ,‘ਸਿੱਖਸ ਫ਼ਾਰ ਜਸਟਿਸ ਆਖ਼ਰ ਅਜਿਹਾ ਝੂਠ ਕਿਉਂ ਫੈਲਾ ਰਹੀ ਹੈ ਕਿ ਭਾਰਤ ਦੇ ਆਜ਼ਾਦੀ ਦਿਵਸ ਨਾਲ ਸਬੰਧਤ ਰੈਲੀ ਰੱਦ ਕਰ ਦਿੱਤੀ ਗਈ ਹੈ।‘


ਦਰਅਸਲ, ਭਾਰਤ ਸਰਕਾਰ ਨੇ ਟ੍ਰਾਫ਼ਲਗਰ ਸਕੁਏਰ ਵਾਲੇ ਖ਼ਾਲਿਸਤਾਨ-ਪੱਖੀ ਸਮਾਰੋਹ ਨੁੰ ਅਧਿਕਾਰਤ ਤੌਰ `ਤੇ ਰੱਦ ਕਰਵਾਉਣ ਦੇ ਜਤਨ ਕੀਤੇ ਸਨ ਪਰ ਬਰਤਾਨਵੀ ਸਰਕਾਰ ਦੇ ਅਧਿਕਾਰੀਆਂ ਨੇ ਇਹ ਆਖਦਿਆਂ ਭਾਰਤ ਦੀ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਹਰੇਕ ਵਿਅਕਤੀ ਨੁੰ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਅਧਿਕਾਰ ਹੈ।


ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਦਿੱਲੀ `ਚ ਇੱਕ ਬਿਆਨ ਜਾਰੀ ਕਰ ਕੇ ਇੰਗਲੈਂਡ ਸਰਕਾਰ ਦੇ ਇਸ ਸਟੈਂਡ `ਤੇ ਨਿਰਾਸ਼ਾ ਪ੍ਰਗਟਾਈ ਸੀ।


ਉਂਝ ਮੁੱਖ-ਧਾਰਾ ਦੇ ਭਾਰਤੀਆਂ ਵੱਲੋਂ ਟ੍ਰਾਫ਼ਲਗਰ ਸਕੁਏਰ ਵਾਲੇ ਸਮਾਰੋਹ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:London Pro Khalistan Rally versus Independence Day Event