ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਇਲਟਾਂ ਦੀ ਹੜਤਾਲ ਕਾਰਨ ਬ੍ਰਿਟਿਸ਼ ਏਅਰਵੇਜ਼ ਨੂੰ 704 ਕਰੋੜ ਦਾ ਨੁਕਸਾਨ

ਪਾਇਲਟਾਂ ਦੀ ਹੜਤਾਲ ਕਾਰਨ ਬ੍ਰਿਟਿਸ਼ ਏਅਰਵੇਜ਼ ਨੂੰ 704 ਕਰੋੜ ਦਾ ਨੁਕਸਾਨ

ਇੰਗਲੈਂਡ ਦੀ ਏਅਰਲਾਈਨਜ਼ ‘ਬ੍ਰਿਟਿਸ਼ ਏਅਰਵੇਜ਼’ ਦੇ ਪਾਇਲਟ ਸੋਮਵਾਰ ਤੇ ਮੰਗਲਵਾਰ ਨੂੰ ਹੜਤਾਲ ’ਤੇ ਹਨ। ਏਅਰਲਾਈਨਜ਼ ਦੇ 100 ਸਾਲਾਂ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਹੜਤਾਲ ਮੰਨੀ ਜਾ ਰਹੀ ਹੈ। ਇਸ ਹੜਤਾਲ ਕਾਰਨ ਕੰਪਨੀ ਨੇ 1,500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।

 

 

‘ਦਿ ਟੈਲੀਗ੍ਰਾਫ਼’ ਮੁਤਾਬਕ ਪਾਇਲਟਾਂ ਦੀ ਹੜਤਾਲ ਕਾਰਨ 2.80 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ ਇਸ ਨਾਲ ਦੋ ਦਿਨਾਂ ਵਿੱਚ ਬ੍ਰਿਟਿਸ਼ ਏਅਰਵੇਜ਼ ਨੂੰ ਕੁੱਲ 704 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

 

 

ਹੜਤਾਲ ਕਾਰਨ ਨਿਊ ਯਾਰਕ, ਦਿੱਲੀ, ਹਾਂਗ ਕਾਂਗ ਤੇ ਜੋਹਾਨਸਬਰਗ ਦੀਆਂ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਬਾਰੇ ਕੰਪਨੀ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਜੇ ਤੁਹਾਡੀ ਉਡਾਣ ਰੱਦ ਹੋ ਗਈ ਹੈ, ਤਾਂ ਹਵਾਈ ਅੱਡੇ ਉੱਤੇ ਨਾ ਜਾਣ।

 

 

ਬ੍ਰਿਟਿਸ਼ ਏਅਰਲਾਈਨ ਪਾਇਲਟ ਐਸੋਸੀਏਸ਼ਨ ਨੇ 23 ਅਗਸਤ ਨੂੰ ਹੀ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਤਨਖ਼ਾਹ ਤੇ ਭੱਤਿਆਂ ਵਿੱਚ ਕਟੌਤੀ ਦੇ ਵਿਵਾਦਾਂ ਤੋਂ ਬਾਅਦ ਪਾਇਲਟਾਂ ਨੇ ਹੜਤਾਲ ਦਾ ਫ਼ੈਸਲਾ ਲਿਆ ਸੀ। ਤਦ ਐਸੋਸੀਏਸ਼ਨ ਨੇ ਕਿਹਾ ਸੀ ਕਿ 9 ਤੇ 10 ਸਤੰਬਰ ਨੂੰ ਪਾਇਲਟ ਹੜਤਾਲ ਉੱਤੇ ਰਹਿਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Loss of Rs 704 Crore to British Airways due to Pilots Strike