ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਲਕ ਝਪਕਣ ਤੋਂ ਪਹਿਲਾਂ ਹੋ ਜਾਂਦਾ ਪਿਆਰ, ਪੜ੍ਹੋ ਨਵੀਂ ਖੋਜ

ਪਲਕ ਝਪਕਣ ਤੋਂ ਪਹਿਲਾਂ ਹੋ ਜਾਂਦਾ ਪਿਆਰ

ਪਹਿਲੀ ਨਜ਼ਰ ਦੇ ਪਿਆਰ ਦੀ ਪੁਸ਼ਟੀ ਤਾਂ ਪਹਿਲਾਂ ਕਈ ਖੋਜਾਂ `ਚ ਹੋ ਚੁੱਕੀ ਹੈ, ਪ੍ਰੰਤੂ ਹੁਣ ਇਕ ਨਵੀਂ ਖੋਜ `ਚ ਇਹ ਦਾਅਵਾ ਕੀਤਾ ਹੈ ਕਿ ਪਲਕ ਝਪਕਣ ਦੀ ਤੇਜ਼ ਗਤੀ ਨਾਲ ਆਪ ਕਿਸੇ ਦੇ ਪਿਆਰ `ਚ ਪੈ ਜਾਂਦੇ ਹੈ। ਕਿਸੇ ਵੱਲ ਆਕਰਸਿ਼ਤ ਹੋਣ `ਚ ਇਕ ਸੈਕਿੰਡ ਦੇ ਤੀਜੇ ਹਿੱਸੇ ਜਿੰਨਾਂ ਸਮਾਂ ਹੀ ਲੱਗਦਾ ਹੈ। ਇੰਨੇ ਘੱਟ ਸਮੇਂ `ਚ ਹੀ ਕੋਈ ਆਪਣੇ ਸੰਭਾਵਿਤ ਪਿਆਰ ਵੱਲ ਆਕਰਸਿ਼ਤ ਹੋ ਜਾਂਦਾ ਹੈ।


ਜਰਨਲ ਨਿਊਰੋਸਾਇੰਸ ਲੇਟਰਸ `ਚ ਪ੍ਰਕਾਸ਼ਤ ਅਧਿਐਨ ਮੁਤਾਬਕ ਕੋਈ ਵੀ ਵਿਅਕਤੀ 244 ਮਿਲੀ ਸੈਕਿੰਡ (0.2 ਸੈਕਿੰਡ) `ਚ ਹੀ ਸਾਹਮਣੇ ਵਾਲੇ ਵਿਅਕਤੀ ਦੀ ਪਹਿਚਾਣ ਕਰ ਲੈਂਦਾ ਹੈ ਅਤੇ 59 ਮਿਲੀਸੈਕਿੰਡ ਬਾਅਦ ਹੀ ਉਹ ਉਸ ਵੱਲ ਆਕਰਸਿ਼ਤ ਹੋ ਜਾਂਦਾ ਹੈ।

 

ਇਹ ਖੋਜ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੈ। ਇਸ ਕਾਰਨ ਟਿੰਡਰ ਵਰਗੇ ਸੋਸ਼ਲ ਮੀਡੀਆ ਐਪ `ਤੇ ਲੋਕ ਅਣਗਣਿਤ ਪ੍ਰੋਫਾਈਲ ਫੋਟੋ ਨੂੰ ਖੰਗਾਲਦੇ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਸੰਭਾਵਿਤ ਪਿਆਰ ਨੂੰ ਤਲਾਸ਼ਣ ਲਈ ਚੰਗੀ ਲੁਕ, ਸਮਝਦਾਰੀ ਅਤੇ ਵਧੀਆ ਸਿਹਤ ਵੱਲ ਸਭ ਦਾ ਧਿਆਨ ਜਾਂਦਾ ਹੈ।


ਦਿਮਾਗ ਦੀ ਗਤੀਵੀਧੀਆਂ ਦੀ ਸਮੀਖਿਆ :


ਜਰਮਨੀ ਦੇ ਬੈਮਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਕਲਾਸ ਕ੍ਰਿਸਿਟਅਨ ਕਾਰਬਨ ਦੀ ਅਗਵਾਈ `ਚ ਮਨੋਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ। ਇਸ ਟੀਮ ਨੇ ਗ੍ਰੇਜੂਏਸ਼ਨ ਦੀ ਪੜ੍ਹਾਈ ਕਰਨ ਵਾਲੇ 25 ਨੌਜਵਾਨਾਂ ਦੇ ਦਿਮਾਗ ਦੀਆਂ ਗਤੀਵਿਧੀਆਂ `ਤੇ ਨਿਗਰਾਨੀ ਰੱਖੀ।

 

ਇਨ੍ਹਾਂ ਨੌਜਵਾਨਾਂ ਨੂੰ 100 ਤਸ਼ਵੀਰਾਂ ਵਿਖਾਈਆਂ ਗਈਆਂ ਅਤੇ ਇਹ ਸਮੀਖਿਆ ਕੀਤੀ ਗਈ ਕਿ ਕੀ ਉਹ ਇਨ੍ਹਾਂ ਤਸਵੀਰਾਂ ਦੇ ਪ੍ਰਤੀ ਆਕਰਸਿ਼ਤ ਹੁੰਦੇ ਹਨ ਜਾਂ ਨਹੀਂ।

 

ਆਕਰਸ਼ਕ ਲੋਕਾਂ ਨੂੰ ਮੰਨਦੇ ਹਨ ਸਮਝਦਾਰ


ਪ੍ਰੋਫੈਸਰ ਕਾਰਬਨ ਦਾ ਕਹਿਣਾ ਹੈ ਕਿ ਸਮੀਖਿਆ ਦੌਰਾਨ ਬੇਹੱਦ ਤੇਜ਼ ਗਤੀ ਨਾਲ ਲੋਕਾਂ ਨੇ ਪਹਿਚਾਣ ਕੀਤੀ। ਇਸ ਆਧਾਰ `ਤੇ ਉਨ੍ਹਾਂ ਸਾਹਮਦੇ ਵਾਲੇ ਨੂੰ ਆਕਰਸ਼ਕ ਮੰਨਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਨੂੰ ਅਨੁਚਿਤ ਮੰਨਿਆ ਜਾਵੇਗਾ, ਪ੍ਰੰਤੂ ਰੋਜਮਰਾਂ ਦੀ ਸਾਡੀ ਜਿ਼ੰਦਗੀ `ਚ ਚੇਹਰੇ ਦਾ ਆਕਰਸ਼ਣ ਇਕ ਤਰ੍ਹਾਂ ਨਾਲ ਦਿਲ ਦੇ ਦਰਵਾਜੇ ਦੇ ਰੂਪ ਓਚ ਕੰਮ ਕਰਦਾ ਹੈ। ਆਕਰਸ਼ਕ ਲੋਕਾਂ ਨੂੰ ਜਿ਼ਆਦਾ ਸਮਝਦਾਰ ਮੰਨਿਆ ਜਾਂਦਾ ਹੈ ਅਤੇ ਆਕਰਸ਼ਕ ਲੋਕ ਜਿ਼ੰਦਗੀ `ਚ ਜਿ਼ਆਦਾ ਖੁਸ਼ ਰਹਿੰਦੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Love at first blink Scientists discover it takes just a third of a second to become attracted to someone