ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟ੍ਰੈਫਿਕ ਜਾਮ ਘਟਾਉਣ ਲਈ ਇਸ ਦੇਸ਼ ਦੀ ਸਰਕਾਰ ਨੇ ਮੁਫ਼ਤ ਕੀਤੀ ਰੇਲ-ਬੱਸ ਸੇਵਾ

ਯੂਰਪ ਦੇ ਸੱਤਵੇਂ ਸਭ ਤੋਂ ਛੋਟੇ ਦੇਸ਼ ਲਕਜ਼ਮਬਰਗ ਨੇ ਜਨਤਕ ਆਵਾਜਾਈ ਮੁਫ਼ਤ ਕਰ ਦਿੱਤੀ ਹੈ। ਅਜਿਹਾ ਕਰਨ ਵਾਲਾ ਇਹ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਸੜਕ 'ਤੇ ਟ੍ਰੈਫਿਕ ਦਾ ਦਬਾਅ ਘੱਟ ਕਰਨ ਅਤੇ ਗਰੀਬ ਲੋਕਾਂ ਦੀ ਮਦਦ ਲਈ ਇਹ ਕਦਮ ਚੁੱਕਿਆ ਗਿਆ ਹੈ।
 

 

ਇਸ ਦੇ ਤਹਿਤ ਟਰਾਮ, ਰੇਲ ਗੱਡੀਆਂ ਅਤੇ ਬੱਸਾਂ ਦੀ ਵਰਤੋਂ 'ਚ ਵਾਧਾ ਕੀਤਾ ਜਾਵੇਗਾ। ਪਹਿਲਾਂ ਇੱਥੇ ਹਰੇਕ ਸਨਿੱਚਰਵਾਰ ਨੂੰ ਬੱਸ, ਰੇਲ ਅਤੇ ਟਰਾਮ ਵਿੱਚ ਮੁਫ਼ਤ ਯਾਤਰਾ ਦਾ ਨਿਯਮ ਸੀ, ਪਰ ਹੁਣ ਇਹ ਹਫ਼ਤੇ 'ਚ ਸੱਤ ਦਿਨ ਮੁਫ਼ਤ ਰਹੇਗਾ। ਇਸ ਕਦਮ ਨਾਲ ਜਰਮਨੀ, ਬੈਲਜ਼ੀਅਮ ਅਤੇ ਫਰਾਂਸ ਦੇ ਯਾਤਰੀਆਂ ਨੂੰ ਵੀ ਲਾਭ ਹੋਵੇਗਾ। ਪਹਿਲਾਂ ਦੋ ਘੰਟੇ ਤੋਂ ਵੱਧ ਦੀ ਯਾਤਰਾ ਲਈ ਲੋਕਾਂ ਨੂੰ 2 ਯੂਰੋ ਮਤਲਬ 160 ਰੁਪਏ ਕਿਰਾਇਆ ਦੇਣਾ ਪੈਂਦਾ ਸੀ।
 

ਦਰਅਸਲ, ਸਾਲ 2018 ਦੇ ਅਖੀਰ ਵਿੱਚ ਜੇਵੀਅਰ ਬੇਟਲ ਨੇ ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਸ ਦੀ ਘੋਸ਼ਣਾ ਕੀਤੀ ਸੀ। ਇਹ ਉਨ੍ਹਾਂ ਦਾ ਚੋਣ ਵਾਅਦਾ ਸੀ ਕਿ ਉਹ ਜਨਤਕ ਆਵਾਜਾਈ ਨੂੰ ਮੁਫ਼ਤ ਕਰਨਗੇ। ਇਸ ਫ਼ੈਸਲੇ ਨਾਲ ਦੇਸ਼ ਦੇ ਲਗਭਗ 6 ਲੱਖ ਨਾਗਰਿਕ, 1.75 ਲੱਖ ਸਰਹੱਦ ਪਾਰ ਵਾਲੇ ਮਜ਼ਦੂਰ ਅਤੇ 12 ਲੱਖ ਯਾਤਰੀਆਂ ਨੂੰ ਲਾਭ ਮਿਲੇਗਾ।

 


 

ਜਨਤਕ ਆਵਾਜਾਈ ਨੂੰ ਮੁਫ਼ਤ ਕਰਨ ਦਾ ਕਾਰਨ ਸੜਕਾਂ 'ਤੇ ਭੀੜ ਅਤੇ ਵਾਹਨਾਂ ਦੀ ਗਿਣਤੀ ਨੂੰ ਘੱਟ ਕਰਨਾ ਹੈ। ਇਹ ਵਾਤਾਵਰਣ ਦੀ ਸਥਿਤੀ ਵਿੱਚ ਵੀ ਸੁਧਾਰ ਕਰੇਗਾ। ਇਸ ਤੋਂ ਇਲਾਵਾ ਇਸ ਦਾ ਉਦੇਸ਼ ਅਮੀਰ ਅਤੇ ਗਰੀਬ ਦਰਮਿਆਨ ਪਾੜੇ ਨੂੰ ਵੀ ਘੱਟ ਕਰਨਾ ਹੈ। ਦਰਅਸਲ, ਯੂਰਪੀਅਨ ਯੂਨੀਅਨ ਦੇ ਸਾਰੇ ਦੇਸ਼ਾਂ ਦੇ ਮੁਕਾਬਲੇ ਇੱਥੇ ਪ੍ਰਤੀ ਵਿਅਕਤੀ ਸਭ ਤੋਂ ਵੱਧ ਕਾਰਾਂ ਹਨ। ਇੱਕ ਰਿਪੋਰਟ ਦੇ ਅਨੁਸਾਰ ਲਕਜ਼ਮਬਰਗ 'ਚ 60 ਫ਼ੀਸਦੀ ਤੋਂ ਜ਼ਿਆਦਾ ਲੋਕ ਕੰਮ 'ਤੇ ਜਾਣ ਲਈ ਆਪਣੀ ਕਾਰ ਦੀ ਵਰਤੋਂ ਕਰਦੇ ਹਨ। ਸਿਰਫ 19 ਫਸੀਦੀ ਲੋਕ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Luxembourg declares public transport free of charge