ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਦੀ ਪ੍ਰਦਰਸ਼ਨੀ ’ਚ ਮਹਾਰਾਜਾ ਦਲੀਪ ਸਿੰਘ ਦੀਆਂ ਵਸਤਾਂ ਪ੍ਰਦਰਸ਼ਿਤ

ਇੰਗਲੈਂਡ ਦੀ ਪ੍ਰਦਰਸ਼ਨੀ ’ਚ ਮਹਾਰਾਜਾ ਦਲੀਪ ਸਿੰਘ ਦੀਆਂ ਵਸਤਾਂ ਪ੍ਰਦਰਸ਼ਿਤ

ਮਹਾਰਾਣੀ ਵਿਕਟੋਰੀਆ (1819–1901) ਦੀ 200ਵੀਂ ਜਨਮ ਵਰ੍ਹੇਗੰਢ ਮੌਕੇ ਕੇਨਸਿੰਗਟਨ ਪੈਲੇਸ ਵਿਖੇ ਇੱਕ ਵੱਡੀ ਪ੍ਰਦਰਸ਼ਨੀ ਲਾਈ ਗਈ ਹੈ; ਜਿੱਥੇ ਮਹਾਰਾਣੀ ਨਾਲ ਸਬੰਧਤ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਮਹਾਰਾਣੀ ਵਿਕਟੋਰੀਆ ਨੂੰ ਭਾਰਤ ਨਾਲ ਬਹੁਤ ਪਿਆਰ ਸੀ, ਇਸੇ ਲਈ ਭਾਰਤ ਨਾਲ ਸਬੰਧਤ ਕੁਝ ਚੀਜ਼ਾਂ ਵੀ ਇਸ ਪ੍ਰਦਰਸ਼ਨੀ ਵਿੱਚ ਰੱਖੀਆਂ ਗਈਆਂ ਹਨ। ਸਭ ਤੋਂ ਵੱਧ ਚਰਚਾ ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੇ ਕੱਪੜਿਆਂ ਦੀ ਪ੍ਰਦਰਸ਼ਨੀ ਦੀ ਹੋ ਰਹੀ ਹੈ।

 

 

ਇਸ ਪ੍ਰਦਰਸ਼ਨੀ ਦਾ ਨਾਂਅ ‘ਵਿਕਟੋਰੀਆ: ਵੋਮੈਨ ਐਂਡ ਕ੍ਰਾਊਨ’ (ਵਿਕਟੋਰੀਆ: ਔਰਤ ਅਤੇ ਮਹਾਰਾਣੀ) ਰੱਖਿਆ ਗਿਆ ਹੈ।

 

 

ਪੰਜਾਬ ਉੱਤੇ ਕਬਜ਼ਾ ਕਰ ਕੇ ਇੰਗਲੈਂਡ ਨੇ ਮਹਾਰਾਜਾ ਦਲੀਪ ਸਿੰਘ ਨੂੰ ਭਾਰਤ ਤੋਂ ਦੇਸ਼–ਨਿਕਾਲਾ ਦੇ ਕੇ ਉਨ੍ਹਾਂ ਨੂੰ ਇੰਗਲੈਂਡ ਲਿਆਂਦਾ ਸੀ ਤੇ ਉਨ੍ਹਾਂ ਨੂੰ ਬਕਿੰਘਮ ਪੈਲੇਸ ਵਿਖੇ ਮਹਾਰਾਣੀ ਵਿਕਟੋਰੀਆ ਨਾਲ ਮਿਲਾਇਆ ਗਿਆ ਸੀ।

 

 

ਤਦ ਮਹਾਰਾਣੀ ਨੇ ਆਪਣੇ ਅਖ਼ਬਾਰ ਵਿੱਚ ਮਹਾਰਾਜਾ ਦਲੀਪ ਸਿੰਘ ਬਾਰੇ ਲਿਖਿਆ ਸੀ ਕਿ 16 ਸਾਲਾਂ ਦਾ ਇਹ ਨੌਜਵਾਨ ਬਹੁਤ ਸੋਹਣਾ ਹੈ। ਉਹ ਸੋਹਣੇ ਕੱਪੜੇ ਪਾਉਂਦਾ ਹੈ, ਜੋ ਹੀਰਿਆਂ ਨਾਲ ਲੈਸ ਹਨ।

 

 

ਮਹਾਰਾਣੀ ਵਿਕਟੋਰੀਆ ਨੇ ਦਲੀਪ ਸਿੰਘ ਦੀ ਧੀ ਸੋਫ਼ੀਆ ਨੂੰ ਆਪਣੀਆਂ ਧੀਆਂ ਵਾਂਗ ਹੀ ਪਾਲ਼ਿਆ ਸੀ ਤੇ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਨੂੰ ਹੈਂਪਟਨ ਕੋਰਟ ਮਹੱਲ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਸੀ। ਇਸ ਪ੍ਰਦਰਸ਼ਨੀ ਵਿੱਚ ਮਹਾਰਾਣੀ ਵੱਲੋਂ ਜਨਤਾ ਨੂੰ ਉਸ ਵੇਲੇ ਸਮਰਪਿਤ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਦਾ ਵੱਡਾ ਚਿੱਤਰ ਵੀ ਰੱਖਿਆ ਗਿਆ ਹੈ।

ਮਹਾਰਾਜਾ ਦਲੀਪ ਸਿੰਘ ਦਾ ਚਿੱਤਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharaja Duleep Singh s items displayed in UK exhibition