ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਸਭ ਤੋਂ ਮਹਾਨ ਨੇਤਾ ਕਰਾਰ

ਭਾਰਤ 'ਚ 19ਵੀਂ ਸਦੀ ਦੇ ਸਿੱਖ ਸਾਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੁਨੀਆ ਭਰ ਦੇ ਨੇਤਾਵਾਂ ਨੂੰ ਇੱਕ ਮੁਕਾਬਲੇ 'ਚ ਪਛਾੜ ਕੇ ‘ਸਰਬੋਤਮ ਨੇਤਾ’ ਕਰਾਰ ਦਿੱਤੇ ਗਏ ਹਨ। ‘ਬੀਬੀਸੀ ਵਰਲਡ ਹਿਸਟਰੀ ਮੈਗਜ਼ੀਨ’ ਵੱਲੋਂ ਕਰਵਾਏ ਗਏ ਇੱਕ ਸਰਵੇਖਣ 'ਚ ਉਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਸਰਵੇਖਣ 'ਚ 5000 ਤੋਂ ਵੱਧ ਪਾਠਕਾਂ ਨੇ ਹਿੱਸਾ ਲਿਆ। 38% ਤੋਂ ਜ਼ਿਆਦਾ ਨੇ ਰਣਜੀਤ ਸਿੰਘ ਦੇ ਪੱਖ 'ਚ ਵੋਟ ਦਿੱਤੇ।
 

ਦੂਜੇ ਸਥਾਨ 'ਤੇ 25% ਵੋਟਾਂ ਨਾਲ ਅਫ਼ਰੀਕੀ ਅਜ਼ਾਦੀ ਘੁਲਾਟੀਏ ਅਮਿਲਕਰ ਕ੍ਰੈਬਲ ਰਹੇ, ਜਿਨ੍ਹਾਂ ਨੇ ਪੁਰਤਗਾਲੀ ਹਮਲਾਕਾਰੀਆਂ ਤੋਂ ਮੁਕਤੀ ਲਈ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਕੱਠਾ ਕੀਤਾ ਸੀ। ਦੂਜੇ ਵਿਸ਼ਵ ਯੁੱਧ ਦੇ ਸਮੇਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ ਵਿਸਟਨ ਚਰਚਿਲ 7% ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਚੌਥੇ ਸਥਾਨ 'ਤੇ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ ਅਤੇ ਪੰਜਵੇਂ ਸਥਾਨ 'ਤੇ ਬਰਤਾਨਵੀ ਮਹਾਰਾਣੀ ਐਲਿਜ਼ਾਬੈੱਥ ਪਹਿਲੀ ਰਹੀ।

 


 

ਇਸ ਪੋਲ ਲਈ ਨਾਮਜ਼ਦਗੀਆਂ ਕੌਮਾਂਤਰੀ ਇਤਿਹਾਸਕਾਰਾਂ ਤੋਂ ਮੰਗੀਆਂ ਗਈਆਂ ਸਨ। ਇਨ੍ਹਾਂ 'ਚ ਮੈਥਿਊ ਲਾਕਵੁੱਡ, ਮਾਰਗੇਟ ਮਿਤਰਿਸ਼ੀਮਲਨ ਅਤੇ ਗਸ ਕੈਸਲੀ ਹੇਫੋਰਡ ਸ਼ਾਮਲ ਹਨ। ਰਣਜੀਤ ਸਿੰਘ ਦੇ ਨਾਂ ਦਾ ਐਲਾਨ ਲਾਕਵੁੱਡ ਨੇ ਕੀਤਾ, ਜੋ ਯੂਨੀਵਰਸਿਟੀ ਆਫ਼ ਅਲਬਾਮਾ 'ਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਹਨ। ਵਿਸ਼ਵ ਇਤਿਹਾਸ ਦੇ ਸੀਨੀਅਰ 20 ਨੇਤਾਵਾਂ ਦੀ ਇਸ ਸੂਚੀ 'ਚ ਮੁਗਲ ਬਾਦਸ਼ਾਹ ਅਕਬਰ, ਫਰਾਂਸੀਸੀ ਫ਼ੌਜੀ ਨੇਤਾ ਜਾਨ ਆਫ ਆਰਕ ਅਤੇ ਰੂਸ ਦੀ ਮਹਾਰਾਣੀ ਕੈਥਰੀਨ ਦਾ ਗ੍ਰੇਟ ਵੀ ਸ਼ਾਮਲ ਸਨ।

 

ਪ੍ਰਸਿੱਧ ਇਤਿਹਾਸਕਾਰਾਂ ਦੀ ਬੀਬੀਸੀ ਵਰਲਡ ਹਿਸਟ੍ਰੀਜ਼ ਮੈਗਜ਼ੀਨ ਦੇ ਸੰਪਾਦਕ ਮੈਟ ਐਲਟਨ ਨੇ ਕਿਹਾ, "ਸੂਚੀ 'ਚ ਸ਼ਾਮਲ ਹੋਰ ਨਾਵਾਂ ਦੀ ਤਰ੍ਹਾਂ ਬਹੁਤਾ ਪ੍ਰਸਿੱਧ ਨਾ ਹੋਣ ਦੇ ਬਾਵਜੂਦ ਪੋਲ 'ਚ ਮਹਾਰਾਜਾ ਰਣਜੀਤ ਸਿੰਘ ਦੀ ਜ਼ਬਰਦਸਤ ਜਿੱਤ ਦੱਸਦੀ ਹੈ ਕਿ ਉਨ੍ਹਾਂ ਦੀ ਅਗਵਾਈ ਦੀਆਂ ਖ਼ੂਬੀਆਂ 21ਵੀਂ ਸਦੀ 'ਚ ਵੀ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ। ਕੌਮਾਂਤਰੀ ਰਾਜਨੀਤਕ ਤਣਾਵਾਂ ਦੇ ਇਸ ਦੌਰ 'ਚ ਇਹ ਜਿੱਤ ਦੱਸਦੀ ਹੈ ਕਿ ਰਣਜੀਤ ਸਿੰਘ ਦੇ ਸ਼ਾਸਨ ਨੂੰ ਸਹਿਣਸ਼ੀਲਤਾ, ਆਜ਼ਾਦੀ ਅਤੇ ਸਹਿਯੋਗ ਦਾ ਆਦਰਸ਼ ਮੰਨਿਆ ਜਾਂਦਾ ਹੈ।"
 

ਪੰਜਾਬ ਦੇ ਸ਼ੇਰ ਦੇ ਰੂਪ 'ਚ ਪ੍ਰਸਿੱਧ ਰਣਜੀਤ ਸਿੰਘ ਨੇ ਆਰਥਿਕ ਅਤੇ ਰਾਜਨੀਤਕ ਅਨਿਸ਼ਚਿਤਤਾ ਦੇ ਦੌਰ ਤੋਂ ਬਾਅਦ ਸੱਤਾ ਸੰਭਾਲੀ ਸੀ। ਮੈਗਜ਼ੀਨ ਦੇ ਅਨੁਸਾਰ 19ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ 'ਚ ਉਨ੍ਹਾਂ ਨੇ ਸਿੱਖ ਖ਼ਾਲਸਾ ਫ਼ੌਜ ਦਾ ਆਧੁਨਿਕੀਕਰਨ ਕੀਤਾ, ਸਥਾਨਕ ਤਰੀਕਿਆਂ ਅਤੇ ਸੰਸਥਾਵਾਂ ਨੂੰ ਛੱਡੇ ਬਿਨਾਂ ਪੱਛਮੀ ਤਰੀਕਿਆਂ ਨੂੰ ਅਪਣਾਇਆ, ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ਨੂੰ ਸਥਾਈਤਵ ਪ੍ਰਦਾਨ ਕੀਤਾ ਅਤੇ ਬਰਤਾਨਵੀ ਈਸਟ ਇੰਡੀਆ ਕੰਪਨੀ ਨਾਲ ਆਪਸੀ ਹਿੱਤਾਂ 'ਤੇ ਆਧਾਰਿਤ ਸ਼ਾਂਤੀ ਕਾਇਮ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharaja Ranjit Singh named greatest world leader in BBC Poll