ਵਿਵਾਦਿਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਲੈ ਕੇ ਮਲੇਸ਼ੀਆ ਵਲੋਂ ਵੱਡਾ ਬਿਆਨ ਆਇਆ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਜ਼ਾਕਿਰ ਨਾਇਕ ਨੂੰ ਲੈ ਕੇ ਕਿਹਾ ਹੈ ਕਿ ਮਲੇਸ਼ੀਆ ਕੋਲ ਇਹ ਅਧਿਕਾਰ ਹੈ ਕਿ ਜੇਕਰ ਜ਼ਾਕਿਰ ਨਾਇਕ ਦੇ ਨਾਲ ਜਾਇਜ਼ ਵਤੀਰਾ ਨਹੀਂ ਹੁੰਦਾ ਹੈ ਤਾਂ ਮਲੇਸ਼ੀਆ ਕੋਲ ਇਹ ਅਧਿਕਾਰ ਹੈ ਕਿ ਉਹ ਜ਼ਾਕਿਰ ਨਾਇਕ ਦੀ ਹਵਾਲਗੀ ਨਾ ਕਰੇ। ਜ਼ਾਕਿਰ ਨੂੰ ਆਮ ਤੌਰ ਤੇ ਲੱਗਦਾ ਹੈ ਕਿ ਉਨ੍ਹਾਂ ਨੂੰ ਭਾਰਤ ਚ ਜਾਇਜ਼ ਟ੍ਰਾਇਲ ਨਹੀਂ ਮਿਲਣ ਵਾਲਾ ਹੈ।
ਇਹ ਜਾਣਕਾਰੀ ਸਮਾਚਾਰ ਏਜੰਸੀ ਮੇਲੇਬਤਾ ਨੇ ਦਿੱਤੀ ਹੈ। ਵਿਵਾਦਿਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੇ ਪਹਿਲਾਂ ਭਾਰਤ ਸਰਕਾਰ ਤੇ ਦੋਸ਼ ਲਗਾਇਆ ਸੀ ਕਿ ਉਹ ਉਸਨੂੰ ਫਸਾਉਣ ਚ ਲਗੀ ਹੈ ਤੇ ਇੰਟਰਪੋਲ ’ਤੇ ਉਸਦੇ ਖਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਲਈ ਲਗਾਤਾਰ ਦਬਾਅ ਬਣਾ ਰਹੀ ਹੈ।
ਨਾਇਕ ਸਾਲ 2016 ਚ ਭਾਰਤ ਛੱਡ ਕੇ ਭੱਜ ਗਿਆ ਸੀ। ਆਪਣੀ ਜਾਂਚ ਚ ਈਡੀ ਨੇ ਕਿਹਾ ਹੈ ਕਿ ਆਈਆਰਐਫ਼ ਦੇ ਕਈ ਬੈਂਕ ਖਾਤੇ ਹਨ ਜਿਨ੍ਹਾਂ ਚ ਦਾਨ ਕਰਨ ਵਾਲਿਆਂ ਵਲੋਂ ਦਿੱਤੇ ਜਾਣ ਵਾਲੇ ਚੰਦੇ ਜਮ੍ਹਾ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਕੰਟਰੋਲ ਖੁੱਦ 53 ਸਾਲਾ ਜ਼ਾਕਿਰ ਅਬਦੁਲ ਕਰੀਬ ਨਾਇਕ ਦੇ ਹੱਕਾਂ ਚ ਸੀ। ਪੀਟੀਆਈ ਭਾਸ਼ਾ ਨੇ ਈਡੀ ਦੀ ਜਾਂਚ ਰਿਪੋਰਟ ਦੇਖੀ ਹੈ।
ਰਿਪੋਰਟ ਚ ਕਿਹਾ ਗਿਆ, ਇਹ ਬੈਂਕ ਖਾਤੇ ਸਿਟੀ ਬੈਂਕ, ਡੀਸੀਬੀ ਬੈਂਕ ਲਿਮਟਿਡ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਚ ਹਨ। ਭਾਰਤ ਸਰਕਾਰ ਨੇ ਇਸੇ ਸਾਲ ਜਨਵਰੀ ਚ ਮਲੇਸ਼ੀਆ ਤੋਂ ਨਾਇਕ ਨੂੰ ਡਿਪੋਰਟ ਕਰਨ ਦੀ ਅਪੀਲ ਕੀਤੀ ਸੀ ਜਿਹੜੀ ਕਿ ਹਾਲੇ ਤਕ ਵਿਚਾਰ ਅਧੀਨ ਹੈ।
ਨਾਇਕ ’ਤੇ ਵੰਡ ਫੈਲਾਉਣ ਅਤੇ ਭਾਈਚਾਰੇ ਚ ਨਫ਼ਰਤ ਨੂੰ ਵਾਧਾ ਦੇਣ ਦੇ ਦੋਸ਼ ਚ ਪਿਛਲੇ ਸਾਲ ਅਦਾਲਤ ਚ ਇਕ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ। ਨਾਇਕ ਦੀ ਮੁੰਬਈ ਵਿਖੇ ਗੈਰ ਸਰਕਾਰੀ ਸੰਗਠਨ ਇਸਲਾਮਿਕ ਰਿਸਰਚ ਫ਼ਾਊਂਡੇਸ਼ਨ ਨੂੰ ਗ੍ਰਹਿ ਮੰਤਰਾਲਾ ਨੇ ਗੈਰ ਕਾਨੂੰਨੀ ਐਲਾਨ ਦਿੱਤਾ ਹੈ।
.