ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਹਮਲੇ ਦੇ ਮੁੱਖ ਦੋਸ਼ੀ ਹਾਫ਼ਿਜ਼ ਸਈਦ ਵਿਰੁੱਧ ਦੋਸ਼ ਆਇਦ

ਮੁੰਬਈ ਹਮਲੇ ਦੇ ਮੁੱਖ ਦੋਸ਼ੀ ਹਾਫ਼ਿਜ਼ ਸਈਦ ਵਿਰੁੱਧ ਦੋਸ਼ ਆਇਦ

ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਲ 2008 ਦੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਵਿਰੁੱਧ ਅੱਤਵਾਦੀਆਂ ਨੂੰ ਵਿੱਤੀ ਇਮਦਾਦ ਦੇਣ ਦੇ ਮਾਮਲੇ ’ਚ ਦੋਸ਼ ਤੈਅ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 7 ਦਸੰਬਰ ਨੂੰ ਪਾਬੰਦੀਸ਼ੁਦਾ ਜਮਾਤ–ਉਦ–ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਵਿਰੁੱਧ ਅੱਤਵਾਦੀਆਂ ਦੀ ਪੁਸ਼ਤ–ਪਨਾਹੀ ਨੂੰ ਲੈ ਕੇ ਅਦਾਲਤ ਦੋਸ਼ ਤੈਅ ਨਹੀਂ ਕਰ ਸਕੀ ਸੀ।

 

 

ਦਰਅਸਲ, ਉਸ ਦਿਨ ਸੁਣਵਾਈ ਦੌਰਾਨ ਇੱਕ ਸਹਿ–ਦੋਸ਼ੀ ਨੂੰ ਪੇਸ਼ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ ਤਰੀਕ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਵਿਰੁੱਧ ਦੋਸ਼ ਤੈਅ ਕਰ ਦਿੱਤੇ ਹਨ।

 

 

ਅਦਾਲਤ ਦੇ ਇੱਕ ਅਧਿਕਾਰੀ ਨੇ ਸੁਣਵਾਈ ਤੋਂ ਬਾਅਦ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਸੀ ਕਿ ਪਾਕਿਸਤਾਨੀ ਪੰਜਾਬ ਦੀ ਪੁਲਿਸ ਦੇ ਅੱਤਵਾਦ–ਵਿਰੋਧੀ ਵਿਭਾਗ ਦੀ ਐਫ਼ਆਈਆਰ 30/19 ਅਧੀਨ ਹਾਫ਼ਿਜ਼ ਸਈਦ ਤੇ ਹੋਰਨਾਂ ਵਿਰੁੱਧ ਮਾਮਲੇ ’ਤੇ ਅੱਤਵਾਦੀਆਂ ਮਾਲੀ ਇਮਦਾਦ ਦੇ ਸਬੰਧ ਵਿੱਚ ਅੱਤਵਾਦ–ਵਿਰੋਧੀ ਅਦਾਲਤ–1 ਵਿੱਚ ਦੋਸ਼ ਆਇਦ ਕੀਤੇ ਜਾਣੇ ਸਨ ਪਰ ਹੈਰਾਨੀਜਨਕ ਢੰਗ ਨਾਲ ਸਹਿ–ਦੋਸ਼ੀ ਮਲਿਕ ਜ਼ਫ਼ਰ ਇਕਬਾਲ ਨੂੰ ਜੇਲ੍ਹ ਤੋਂ ਅਦਾਲਤ ਲਿਆਂਦਾ ਹੀ ਨਹੀਂ ਗਿਆ।

 

 

ਇਸੇ ਲਈ ਉਸ ਦਿਨ ਇਸ ਮਾਮਲੇ ’ਚ ਦੋਸ਼ ਆਇਦ ਕਰਨ ਲਈ 11 ਦਸੰਬਰ ਦਾ ਦਿਨ ਮੁਕੱਰਰ ਕੀਤਾ ਗਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਹੁਣ ਅੱਤਵਾਦੀ ਜੱਥੇਬੰਦੀਆਂ ਦਾ ਸਾਰਾ ਕੰਮਕਾਜ ਹਾਫ਼ਿਜ਼ ਸਈਦ ਦਾ ਪੁੱਤਰ ਤਲਹਾ ਸਈਦ ਹੀ ਵੇਖਦਾ ਹੈ। ਹਾਫ਼ਿਜ਼ ਸਈਦ ਹੁਣ ਜਾਣਬੁੱਝ ਕੇ ਇਸ ਕੰਮ ਤੋਂ ਅਸਿੱਧੇ ਤੌਰ 'ਤੇ ਲਾਂਭੇ ਹੋ ਗਿਆ ਹੈ।

 

 

ਇਸ ਤੱਥ ਤੋਂ ਵੀ ਸਾਰੇ ਭਲੀਭਾਂਤ ਵਾਕਫ਼ ਹਨ ਕਿ ਪਾਕਿਸਤਾਨ ਸਰਕਾਰ ਹਾਫ਼ਿਜ਼ ਸਈਦ ਵਿਰੁੱਧ ਕਾਨੂੰਨੀ ਕਾਰਵਾਈ ਦਾ ਸਿਰਫ਼ ਨਾਟਕ ਰਚ ਰਹੀ ਹੈ। ਨੇੜ ਭਵਿੱਖ 'ਚ ਅਸਲ ਵਿੱਚ ਕੁਝ ਕੀਤਾ ਜਾਵੇਗਾ, ਇਸ ਬਾਰੇ ਹਾਲੇ ਕੁਝ ਸ਼ੱਕ ਹੀ ਹੈ।

 

 

ਚੇਤੇ ਰਹੇ ਕਿ ਪਾਕਿਸਤਾਨ ਤੋਂ ਸਮੁੰਦਰ ਰਸਤੇ ਆਏ 10 ਅੱਤਵਾਦੀਆਂ ਨੇ 26 ਨਵੰਬਰ, 2008 ਨੂੰ ਮੁੰਬਈ 'ਚ ਕਈ ਥਾਵਾਂ 'ਤੇ ਹਿੰਸਕ ਹਮਲੇ ਕਰ ਦਿੱਤੇ ਸਨ। ਕਸਾਬ ਨਾਂਅ ਦੇ ਅੱਤਵਾਦੀ ਨੂੰ ਛੱਡ ਕੇ ਬਾਕੀ ਦੇ ਅੱਤਵਾਦੀਆਂ ਨੂੰ ਮੌਕੇ 'ਤੇ ਹੀ ਭੁੰਨ ਸੁੱਟਿਆ ਗਿਆ ਸੀ। ਕਸਾਬ ਨੂੰ ਬਾਅਦ 'ਚ ਫਾਂਸੀ ਦਿੱਤੀ ਗਈ ਸੀ।

 

 

ਉਸ ਸਾਰੇ ਮਾਮਲੇ ਦੀ ਸਾਜ਼ਿਸ਼ ਹਾਫ਼ਿਜ਼ ਸਈਦ ਨੇ ਹੀ ਘੜੀ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Main Accused of Mumbai Attacks Hafiz Saeed Chargesheeted