ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ਦੇਸ਼ਾਂ ਨੂੰ ਵਾਪਸ ਮੋੜਣ ਲਗਿਆ 3000 ਟਨ ਪਲਾਸਟਿਕ ਕੂੜਾ

ਦੁਨੀਆ ਭਰ ਤੋਂ ਪੁੱਜੇ ਪਲਾਸਟਿਕ ਕੂੜੇ ਦਾ ਢੇਰ ਜਮ੍ਹਾ ਹੋਣ ਮਗਰੋਂ ਮਲੇਸ਼ੀਆ ਨੇ ਐਲਾਨ ਕੀਤਾ ਹੈ ਕਿ ਇਹ ਕੂੜਾ-ਕਰਕਟ ਜਿਨ੍ਹਾਂ ਦੇਸ਼ਾਂ ਤੋਂ ਆਇਆ ਹੈ, ਉਨ੍ਹਾਂ ਮੁਲਕਾਂ ਨੂੰ ਵਾਪਸ ਮੋੜਿਆ ਜਾਵੇਗਾ। ਮਲੇਸ਼ੀਆ ਨੇ ਕਿਹਾ ਕਿ ਉਹ ਵਿਕਸਿਤ ਦੇਸ਼ਾਂ ਦਾ ਡੰਪਿੰਗ ਗਰਾਊਂਡ ਨਹੀਂ ਬਣੇਗਾ।

 

 

ਜਾਣਕਾਰੀ ਮੁਤਾਬਕ ਮਲੇਸ਼ੀਆ ਲਗਭਗ 3000 ਟਨ ਪਲਾਸਟਿਕ ਦਾ ਕੂੜਾ-ਕਰਕਟ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਦੂਜੇ ਦੇਸ਼ਾਂ ਨੂੰ ਵਾਪਸ ਭੇਜੇਗਾ। ਮਲੇਸ਼ੀਆ ਜਿਹੜੇ ਪਲਾਸਟਿਕ ਦਾ ਕੂੜਾ-ਕਰਕਟ ਦੂਜੇ ਮੁਲਕਾਂ ਨੂੰ ਮੋੜੇਗਾ, ਉਸ ਦੀ ਮੁੜ-ਵਰਤੋਂ (ਰੀਸਾਇਕਲਿੰਗ) ਨਹੀਂ ਕੀਤੀ ਜਾ ਸਕੇਗੀ।

 

ਵਾਤਾਵਰਨ ਮੰਤਰੀ ਯੇਓ ਬੀ ਯਿਨ ਨੇ ਦਸਿਆ ਕਿ ਰਹਿੰਦ-ਖੂਹੰਦ ਕੂੜੇ ਨਾਲ ਭਰੇ 60 ਬਕੇ ਤਸਕਰੀ ਕਰਕੇ ਮਲੇਸ਼ੀਆ ਦੇ ਨਾਜਾਇਜ਼ ਸੰਸਾਧਨ ਕਾਰਖਾਨਿਆਂ ਚ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ਚ 10 ਬਕਸਿਆਂ ਨੂੰ ਸਮੁੰਦਰੀ ਜਹਾਜ਼ ਦੁਆਰਾ ਵਾਪਸ ਭੇਜਿਆ ਜਾਵੇਗਾ। ਇਸ ਕੁੜੇ ਨੂੰ ਕਵਾਲਾਲਪੁਰ ਤੋਂ ਬਾਹਰ ਇਕ ਬੰਦਰਗਾਹ ਚ ਰਖਿਆ ਗਿਆ ਹੈ।

 

 

ਦੱਸਣਯੋਗ ਹੈ ਕਿ ਇਸ ਕੂੜੇ-ਕਰਕਟ ਚ ਇੰਗਲੈਂਡ ਤੋਂ ਆਈਆਂ ਤਾਰਾਂ, ਆਸਟ੍ਰੇਲੀਆ ਤੋਂ ਆਏ ਦੁੱਧ ਦੇ ਡੱਬ, ਬਾਂਗਲਾਦੇਸ਼ ਤੋਂ ਆਈਆਂ ਆਡੀਓ-ਵੀਡੀਓ ਸੀਡੀਆਂ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਅਮਰੀਕਾ, ਕੈਨੇਡਾ, ਜਾਪਾਨ, ਸਾਊਦੀ ਅਰਬ ਅਤੇ ਚੀਨ ਤੋਂ ਆਈ ਇਲੈਕਟ੍ਰਾਨਿਕ ਅਤੇ ਘਰੇਲੂ ਪਲਾਸਟਿਕ ਦਾ ਕੂੜਾ-ਕਰਕਟ ਸ਼ਾਮਲ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaysia 3000 tons of plastic waste returning to countries