ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ਨੇ ਅਸਫ਼ਲ ਕੀਤੀ ISIS ਦੀ ਸਾਜਸ਼, ਨਿਸ਼ਾਨੇ 'ਤੇ ਸਨ ਗ਼ੈਰ ਮੁਸਲਿਮ ਪ੍ਰਾਰਥਨਾ ਥਾਵਾਂ


ਮਲੇਸ਼ੀਆ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਇਸਲਾਮਿਕ ਸਟੇਟ (ਆਈਐਸ) ਸਮੂਹ ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲ ਧਮਾਕਾਖੇਜ ਸਮੱਗਰੀ ਸੀ ਅਤੇ ਉਨ੍ਹਾਂ ਦੀ ਗ਼ੈਰ ਮੁਸਲਿਮ ਪ੍ਰਾਰਥਨਾ ਥਾਵਾਂ ਉੱਤੇ ਹਮਲਾ ਕਰਨ ਦੀ ਯੋਜਨਾ ਸੀ। 
 


ਕੁਆਲਾਲੰਪੁਰ ਅਤੇ ਪੂਰਬੀ ਤੇਰੇਨਗਾਨੂੰ ਸੂਬੇ ਵਿੱਚ ਛਾਪੇ ਮਾਰਨ ਤੋਂ ਬਾਅਦ ਪਿਛਲੇ ਹਫਤੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੱਕੀਆਂ ਨੂੰ ਸਮੂਹ ਦੀ ਅਗਵਾਈ ਕਰਨ ਵਾਲੇ ਇੱਕ ਮਲੇਸ਼ੀਆਈ ਮਯਾਮਾਂ ਦੇ ਦੋ ਰੋਹਿੰਗਿਆ ਅਤੇ ਇੱਕ ਇੰਡੋਨੇਸ਼ੀਆਈ ਵਿਅਕਤੀ ਸ਼ਾਮਲ ਹੈ।

 

ਮਲੇਸ਼ੀਆ ਦੇ ਰਾਸ਼ਟਰੀ ਪੁਲਿਸ ਪ੍ਰਮੁੱਖ ਅਬਦੁਲ ਹਾਮਿਦ ਬਦੋਰ ਨੇ ਇੰਨੇ ਇਸਲਾਮਿਕ ਸਟੇਟ ਸੈੱਲ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਹਾਈ ਪ੍ਰੋਫਾਇਲ ਵਿਅਕਤੀਆਂ ਦਾ ਕਤਲ ਅਤੇ ਮਲੇਸ਼ੀਆ ਹਿੰਦੂ, ਇਸਾਈ ਅਤੇ ਬੁੱਧ ਪ੍ਰਾਰਥਨਾ ਥਾਵਾਂ ਉੱਤੇ ਹਮਲਾ ਕਰਨ ਦੀ ਯੋਜਨਾ ਸੀ। 

 

ਪੁਲਿਸ ਨੇ ਉਨ੍ਹਾਂ ਕੋਲੋ 6 ਆਈਈਡੀ, ਇੱਕ ਪਿਸਤੌਲ ਅਤੇ 15 ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਦੱਸਿਆ ਕਿ ਹਮਲਿਆਂ ਦੀ ਯੋਜਨਾ ਪਿਛਲੇ ਸਾਲ ਕੁਆਲਾਲੰਪੁਰ ਤੋਂ ਬਾਹਰ ਇੱਕ ਭਾਰਤੀ ਮੰਦਿਰ ਵਿੱਚ ਦੰਗਿਆਂ ਦੌਰਾਨ ਇਕ ਮੁਸਲਿਮ ਫਾਇਰ ਬ੍ਰਿਗੇਡ ਕਰਮੀ ਦੀ ਹਾਈ ਪ੍ਰੋਫਾਇਲ ਮੌਤ ਦਾ ਬਦਲਾ ਲੈਣ ਲਈ ਬਣਾਈ ਗਈ। 


ਪੁਲਿਸ ਸ਼ੱਕੀ ਅੱਤਵਾਦੀ ਸੈੱਲ ਦੇ ਤਿੰਨ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਮਨੋਰੰਜਨ ਸੰਗਠਨਾਂ ਉੱਤੇ ਹਮਲਿਆਂ ਦੀ ਕਥਿਤ ਤੌਰ ਉੱਤੇ ਯੋਜਨਾ ਬਣਾਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaysia foils ISIS linked plot 4 Terrorist Arrest seizes explosives