ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਵੱਲੋਂ ਅਚਾਨਕ ਅਸਤੀਫ਼ਾ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਵੱਲੋਂ ਅਚਾਨਕ ਅਸਤੀਫ਼ਾ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਅੱਜ ਸੋਮਵਾਰ ਨੂੰ ਅਚਾਨਕ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਮਲੇਸ਼ੀਆ ’ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਖੁੱਲ੍ਹ ਗਿਆ ਹੈ।

 

 

94 ਸਾਲਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਦੋ ਲਾਈਨਾਂ ਦਾ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਕੁਆਲਾਲੰਪੁਰ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 5 ਵਜੇ ਦੇਸ਼ ਦੇ ਰਾਜੇ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਮਹਾਤਿਰ ਕਸ਼ਮੀਰ ਉੱਤੇ ਆਪਣੇ ਖੁੱਲ੍ਹ ਕੇ ਕੀਤੇ ਵਿਰੋਧ ਅਤੇ ਪਾਕਿਸਤਾਨ ਨੂੰ ਖੁੱਲ੍ਹ ਕੇ ਸਮਰਥਨ ਦੇਣ ਲਈ ਵੀ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਹੈ।

 

 

ਪਾਰਟੀ ਦੇ ਪ੍ਰਧਾਨ ਮੁਹੱਈਦੀਨ ਯਾਸੀਨ ਦੀ ਸੋਸ਼ਲ ਮੀਡੀਆ ਪੋਸਟ ਮੁਤਾਬਕ ਮਹਾਤਿਰ ਦੀ ਪਾਰਟੀ ਪ੍ਰਬੂਮੀ ਬੇਰਸਤੂ ਮਲੇਸ਼ੀਆ ਨੇ ਵੀ ਗੱਠਜੋੜ ਸਰਕਾਰ ਪਕਾਤਨ ਹਰੱਪਨ ਨੂੰ ਛੱਡ ਦਿੱਤਾ ਹੈ।

 

 

ਸ੍ਰੀ ਮਹਾਤਿਰ ਦੇ ਅਸਤੀਫ਼ੇ ਦਾ ਇਹ ਫ਼ੈਸਲਾ ਪਿਛਲੇ ਕੁਝ ਹਫ਼ਤਿਆਂ ਤੋਂ ਜਾਰੀ ਸਿਆਸੀ ਜੰਗ ਤੋਂ ਬਾਅਦ ਆਇਆ ਹੈ। ਐਤਵਾਰ ਨੂੰ ਰਿਪੋਰਟਾਂ ਆਈਆਂ ਸਨ ਕਿ ਮਹਾਤਿਰ ਦੀ ਪਾਰਟੀ ਨਵੀਂ ਸਰਕਾਰ ਦਾ ਗਠਨ ਕਰਨ ਦੀ ਯੋਜਨਾ ਉਲੀਕ ਰਹੀ ਹੈ; ਜਿਸ ਵਿੱਚ ਉਨ੍ਹਾਂ ਵੱਲੋਂ ਚੁਣੇ ਗਏ ਉਤਰਾਧਿਕਾਰੀ ਅਨਵਰ ਇਬਰਾਹਿਮ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।

 

 

ਮਲੇਸ਼ੀਆ ’ਚ ਦੋ ਅਹਿਮ ਸਿਆਸੀ ਸ਼ਖ਼ਸੀਅਤਾਂ ਦੀ ਜੰਗ ਦਾ ਇਤਿਹਾਸ ਰਿਹਾ ਹੈ; ਜਿਸ ਵਿੱਚ 94 ਸਾਲਾਂ ਦੇ ਮਹਾਤਿਰ ਤੇ 72 ਸਾਲਾਂ ਦੇ ਅਨਵਰ ਵਿਚਾਲੇ ਵਿਵਾਦ ਇਸ ਦਾ ਨਵਾਂ ਅਧਿਆਇ ਹੈ। ਅਨਵਰ ਤੇ ਮਹਾਤਿਰ ਨੇ UMNO ਦੀ ਅਗਵਾਈ ਵਾਲੇ ਬਾਰਿਸਨ ਨੈਸ਼ਨਲ ਗੱਠਜੋੜ ਨੂੰ ਸੱਤਾ ਤੋਂ ਲਾਂਭੇ ਕਰਨ ਲਈ 2018 ਦੀਆਂ ਚੋਣਾਂ ਤੋਂ ਪਹਿਲਾਂ ਨਾਲ ਆਉਣ ਦਾ ਫ਼ੈਸਲਾ ਕੀਤਾ ਸੀ।

 

 

ਛੇ ਦਹਾਕਿਆਂ ਤੋਂ ਮਲੇਸ਼ੀਆ ਦੀ ਸੱਤਾ ਉੱਤੇ ਸਥਾਪਤ ਪਾਰਟੀ ਨੂੰ ਹਰਾਉਂਦਿਆਂ ਅਨਵਰ–ਮਹਾਤਿਰ ਦੇ ਗੱਠਜੋੜ ਨੇ ਉਦੋਂ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਤੋਂ ਕੁਰਸੀ ਖੋਹ ਲਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaysia s Prime Minister Mahatir Mohammed resigns suddenly