ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਅੱਕੇ ਹੋਏ' ਮਰਦ ਨਰਸ ਨੇ ਲਈ 100 ਤੋਂ ਵੱਧ ਮਰੀਜ਼ਾਂ ਦੀ ਜਾਨ

ਮਰਦ ਨਰਸ ਨੀਲਸ ਹੈਜਲ (ਜਿਸ ਨੇ ਮੂੰਹ ਲੁਕਾਇਆ ਹੋਇਆ ਹੈ) ਅਦਲਤ `ਚ ਆਪਣੀ ਵਕੀਲ ਅਲਰਾਈਕ ਬੌਮੈਨ ਨਾਲ।

ਸਾਬਕਾ ਮਰਦ ਨਰਸ ਨੀਲਸ ਹੈਜਲ ਨੇ ਅੱਜ ਮੰਗਲਵਾਰ ਨੂੰ ਕਬੂਲ ਕਰ ਲਿਆ ਕਿ ਉਸ ਨੇ ਆਪਣੀ ਦੇਖਭਾਲ ਅਧੀਨ 100 ਤੋਂ ਵੱਧ ਮਰੀਜ਼ਾਂ ਦੀ ਜਾਨ ਲਈ ਹੈ ਕਿਉਂਕਿ ਉਹ ਅੱਕ (‘ਬੋਰ` ਹੋ) ਗਿਆ ਸੀ। ਹੁਣ ਉਸ `ਤੇ ਲੜੀਵਾਰ-ਕਤਲਾਂ (ਸੀਰੀਅਲ-ਕਿਲਿੰਗਜ਼) ਦਾ ਮੁਕੱਦਮਾ ਚੱਲ ਰਿਹਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਜੇ ਵਿਸ਼ਵ-ਯੁੱਧ ਤੋਂ ਬਾਅਦ ਇਸ ਦੇਸ਼ ਵਿੱਚ ਇੰਨੀ ਵੱਡੀ ਗਿਣਤੀ `ਚ ਕਦੇ ਕੋਈ ਲੜੀਵਾਰ ਹੱਤਿਆਵਾਂ ਨਹੀਂ ਹੋਈਆਂ।


41 ਸਾਲਾ ਹੈਜਲ ਕੁਝ ਹੋਰ ਮਰੀਜ਼ਾਂ ਦੀ ਮੌਤ ਲਈ ਪਹਿਲਾਂ ਹੀ ਇੱਕ ਦਹਾਕਾ ਜੇਲ੍ਹ ਵਿੱਚ ਬਿਤਾ ਚੁੱਕਾ ਹੈ। ਉਹ ਆਪਣੀ ਦੇਖਭਾਲ `ਚ ਆਉਣ ਵਾਲੇ ਮਰੀਜ਼ਾਂ ਨੂੰ ਜਾਣਬੁੱਝ ਕੇ ਦਵਾਈਆਂ ਦੀ ਓਵਰਡੋਜ਼ ਦੇ ਦਿੰਦਾ ਸੀ, ਤਾਂ ਜੋ ਉਹ ਆਪਣੇ ਆਖ਼ਰੀ ਸਮੇਂ ਦੌਰਾਨ ਕੁਝ ਸਮਾਂ ਵਧੀਆ ਤਰੀਕੇ ਨਾਲ ਬਿਤਾ ਸਕਣ।


ਅੱਜ ਜਦੋਂ ਓਲਡਨਬਰਗ ਦੇ ਜਸਟਿਸ ਸੇਬਾਸਚੀਅਨ ਬੁਏਹਰਮੈਨ ਨੇ ਮੁਲਜ਼ਮ ਨੀਲਸ ਹੈਜਲ ਤੋਂ ਪੁੱਛਿਆ ਕਿ ਕੀ ਉਸ `ਤੇ ਲੱਗੇ ਦੋਸ਼ ਸਹੀ ਹਨ; ਤਾਂ ਉਸ ਨੇ ‘ਹਾਂ` ਵਿੱਚ ਜਵਾਬ ਦਿੱਤਾ।


ਸਰਕਾਰੀ ਵਕੀਲਾਂ ਨੇ ਦੱਸਿਆ ਕਿ ਓਲਡਨਬਰਗ ਦੇ ਇੱਕ ਹਸਪਤਾਲ `ਚ 36 ਮਰੀਜ਼ ਮਾਰੇ ਗਏ ਸਨ, ਜਿੱਥੇ ਨੀਲਸ ਕੰਮ ਕਰਦਾ ਰਿਹਾ ਹੈ।ਇੰਝ ਹੀ ਡੇਲਮੇਨਹੌਰਸਟ ਲਾਗਲੇ ਇੱਕ ਹੋਰ ਕਲੀਨਿਕ `ਚ 64 ਦੇ ਲਗਭਗ ਹੋਰ ਮਰੀਜ਼ਾਂ ਦੀ ਜਾਨ ਸਾਲ 2000 ਤੋਂ ਲੈ ਕੇ 2005 ਦੌਰਾਨ ਗਈ ਸੀ।


ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਸ ਮਰਦ ਨਰਸ ਵੱਲੋਂ ਮਾਰੇ ਗਏ ਮਰੀਜ਼ਾਂ ਦੀ ਗਿਣਤੀ 200 ਤੋਂ ਵੱਧ ਹੋਵੇ ਪਰ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੂੰ ਹੁਣ ਸਪੁਰਦ-ਏ-ਆਤਿਸ਼ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਕਬਰਾਂ `ਚੋਂ ਕੱਢ ਕੇ ਉਨ੍ਹਾਂ ਦਾ ਦੋਬਾਰਾ ਮੈਡੀਕਲ ਨਿਰੀਖਣ ਨਹੀਂ ਕੀਤਾ ਜਾ ਸਕਦਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Male nurse killed more than 100 patients