ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੱਟ ਉਮਰ ਦੀ ਕੁੜੀ ਨਾਲ ਸਬੰਧ ਬਣਾਉਣ ਦੀ ਸਜ਼ਾ ’ਚ ਮਾਰੇ 33 ਕੋੜੇ

ਇੰਡੋਨੇਸ਼ੀਆ ਦੇ ਅਚੇਹ ਸੂਬੇ ਚ ਵਿਆਹੇ ਸਬੰਧਾਂ ਲਈ 11 ਲੋਕਾਂ ਨੂੰ ਵੀਰਵਾਰ ਨੂੰ ਜਨਤਕ ਤੌਰ ਤੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ। ਅਚੇਹ ਦੁਨੀਆ ਦੇ ਸਭ ਤੋਂ ਵੱਡੇ ਮੁਸਲਿਮ ਬਹੁ-ਗਿਣਤੀ ਦੇਸ਼ ਚ ਇਕੋ ਹਿਕ ਸ਼ਰੀਆ ਕਾਨੂੰਨ ਵਾਲਾ ਸੂਬਾ ਹੈ। ਇਸ ਸੂਬੇ ਚ ਮੁਸਲਿਮ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ।

 

ਏਫੇ ਨਿਊਜ਼ ਮੁਤਾਬਕ ਸੁਮਾਤਰਾ ਦੀਪ ਦੇ ਉੱਤਰ ਪੱਛਮੀ ਹਿੱਸੇ ਚ ਸੂਬਾਈ ਰਾਜਧਾਨੀ ਬਾਂਦਾ ਅਚੇਹ ਦੀ ਇਕ ਮਸਜਿਦ ਦੇ ਬਾਹਰ ਇਕੱਠੇ ਹੋਏ ਲੋਕਾਂ ਸਾਹਮਣੇ ਪੰਜ ਜੋੜਿਆਂ ਸਮੇਤ ਦੋਸ਼ੀਆਂ ਨੂੰ 8 ਤੋਂ 33 ਕੋੜੇ ਮਾਰੇ ਗਏ। ਸਜ਼ਾ ਦੇਖਣ ਲਈ ਇਕੱਠੇ ਹੋਏ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈਆਂ।

 

ਜੋੜਿਆਂ ਨੂੰ ਵਿਆਹ ਤੋਂ ਪਹਿਲਾਂ ਸਬੰਧ ਬਣਾਉਣ ਲਈ ਕੋੜੇ ਮਾਰੇ ਗਏ ਜਦਕਿ ਇਕ ਦੂਜੇ ਵਿਅਕਤੀ ਨੂੰ 33 ਕੋੜੇ ਮਾਰਨ ਦੀ ਸਜ਼ਾ ਇਸ ਲਈ ਦਿੱਤੀ ਗਈ ਕਿਉਂਕਿ ਉਸ ਨੇ ਘੱਟ ਉਮਰ ਦੀ ਕੁੜੀ ਨਾਲ ਸਬੰਧ ਬਣਾਏ।

 

11 ਦੋਸ਼ੀਆਂ ਚੋਂ ਇਕ ਗੈਰ-ਮੁਸਲਿਮਾ, ਬੁੱਧ ਧਰਮ ਦਾ ਮੰਨਣ ਵਾਲਾ ਸੀ। ਸਾਲ 2014 ਚ ਕਾਨੂੰਨ ਚ ਸੋਧ ਕੀਤੀ ਗਈ ਸੀ ਕਿ ਦੂਜੇ ਧਰਮ ਦੇ ਲੋਕਾਂ ਨੂੰ ਸ਼ਰੀਆ ਕਾਨੂੰਨ ਮੁਤਾਬਕ ਸਜ਼ਾ ਤੋਂ ਛੋਟ ਰਹੇਗੀ ਪਰ ਇਸ ਵਿਅਕਤੀ ਦੇ ਮਾਮਲੇ ਚ ਅਜਿਹਾ ਨਹੀਂ ਹੋਇਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man accused having relationship with minor girl got 33 whipping as punishment in acha province indonesia