ਅਗਲੀ ਕਹਾਣੀ

ਸ਼ੇਰ ਨੇ ਕੀਤਾ ਨੌਜਵਾਨ ’ਤੇ ਹਮਲਾ, ਨੌਜਵਾਨ ਨੇ ਸ਼ੇਰ ਮਾਰ ਮੁਕਾਇਆ

ਸ਼ੇਰ ਨੇ ਕੀਤਾ ਨੌਜਵਾਨ ’ਤੇ ਹਮਲਾ, ਨੌਜਵਾਨ ਨੇ ਸ਼ੇਰ ਮਾਰ ਮੁਕਾਇਆ

ਅਮਰੀਕਾ ਦੇ ਉਤਰੀ ਕੋਲੋਰਾਡੋ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਕਸਰ ਦੇਖਿਆ ਗਿਆ ਹੈ ਕਿ ਸ਼ੇਰ ਦੇ ਸਾਹਮਣੇ ਆਉਣ ਦੇ ਬਾਅਦ ਇਨਸਾਨ ਆਤਮ ਸਮਰਪਣ ਕਰ ਦਿੰਦਾ ਹੈ ਅਤੇ ਸ਼ੇਰ ਇਨਸਾਨ ਉਤੇ ਭਾਰੀ ਪੈ ਜਾਂਦਾ ਹੈ। ਪ੍ਰੰਤੂ ਅਮਰੀਕਾ ਵਿਚ ਅਜਿਹਾ ਨਹੀਂ ਹੋਇਆ ਹੈ। ਸ਼ੇਰ ਨੇ ਇਕ ਨੌਜਵਾਨ ਉਤੇ ਹਮਲਾ ਕਰਕੇ ਆਪਣੇ ਲਈ ਆਫਤ ਮੁੱਲ ਲੈ ਲਈ।

 

ਨੌਜਵਾਨ ਦਲੇਰ ਹੋ ਕੇ ਸੇਰ ਨਾਲ ਉਦੋਂ ਤੱਕ ਲੜਦਾ ਰਿਹਾ ਜਦੋਂ ਤੱਕ ਉਸ ਨੂੰ ਮਾਰ ਨਹੀਂ ਦਿੱਤਾ। ਵਣਜੀਵ ਅਧਿਕਾਰੀਆਂ ਨੇ ਦੱਸਿਆ ਕਿ ਉਤਰੀ ਕੋਲੋਰਾਡੋ ਦੇ ਰਾਸਤੇ ਉਤੇ ਚਲਦੇ ਹੋਏ ਇਕ ਪਹਾੜੀ ਸ਼ੇਰ ਨੇ ਨੌਜਵਾਨ ਉਤੇ ਹਮਲਾ ਕਰ ਦਿੱਤਾ ਸੀ। ਨੌਜਵਾਨ ਨੇ ਸ਼ੇਰ ਦਾ ਗਲਾ ਘੁੱਟ ਕੇ ਮਾਰ ਦਿੱਤਾ।

 

ਕੋਲੋਰਾਡੋ ਪਾਕਰਸ ਐਂਡ ਵਾਈਲਡ ਲਾਈਫ ਮੁਤਾਬਕ ਨੌਜਵਾਨ ਬੀਤੇ ਸੋਮਵਾਰ ਨੂੰ ਫੋਰਟ ਕਾਲਿਸ ਦੇ ਨੇੜੇ ਹਾਰਸ ਵਲੂਟੂਥ ਮਾਉਂਟੇਨ ਓਪਨ ਸਪੇਸ ਵਿਚ ਇਕੱਲਾ ਭੱਜ ਰਿਹਾ ਸੀ, ਉਸ ਸਮੇਂ ਸ਼ੇਰ ਨੇ ਪਿੱਛੇ ਤੋਂ ਹਮਲਾ ਕਰ ਦਿੱਛਾ। ਸ਼ੇਰ ਨਾਲ ਸੰਘਰਸ਼ ਦੌਰਾਨ ਨੌਜਵਾਨ ਦੇ ਚੇਹਰੇ ਅਤੇ ਕਲਾਈ ਉਤੇ ਜਖਮ ਆਏ ਹਨ। ਇਸਦੇ ਬਾਵਜੂਦ ਵੀ ਉਹ ਸ਼ੇਰ ਨੂੰ ਮਾਰਨ ਵਿਚ ਸਫਲ ਰਿਹਾ।

 

ਨੌਜਵਾਨ ਨੂੰ ਗੰਭੀਰ ਸੱਟਾਂ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਛੇਤੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਅਧਿਕਾਰੀਆਂ ਨੇ ਨੌਜਵਾਨ ਦੀ ਪਹਿਚਾਣ ਅਜੇ ਉਜਾਗਰ ਨਹੀਂ ਕੀਤੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਨੌਜਵਾਨ ਦੀ ਇੱਛਾ ਜਾਣਨ ਦੇ ਬਾਅਦ ਹੀ ਉਸਦੀ ਪਹਿਚਾਣ ਉਜਾਗਰ ਕੀਤੀ ਜਾਵੇਗੀ।

 

ਜਾਂਚ ਕਰਤਾ ਨੇ ਦੱਸਿਆ ਕਿ ਸ਼ੇਰ ਇਕ ਸਾਲ ਤੋਂ ਵੀ ਘੱਟ ਉਮਰ ਦਾ ਸੀ ਅਤੇ ਉਸਦੇ ਕੱਟਣ ਨਾਲ ਨੌਜਵਾਨ ਨੂੰ ਰੇਬੀਜ਼ ਹੋਣ ਦਾ ਡਰ ਨਹੀਂ ਹੈ।

 

ਕੋਲੋਰਾਡੋ ਪਾਕਰਸ ਐਂਡ ਵਾਈਲਡਲਾਈਫ ਦੇ ਬੁਲਾਰੇ ਫੈਰੇਲ ਨੇ ਦੱਇਸਆ ਕਿ ਨੌਜਵਾਨ ਨੇ ਠੀਕ ਉਹ ਹੀ ਕੀਤਾ ਜਾ ਪਹਾੜ ਦੇ ਸ਼ੇਰ ਨਾਲ ਮੁਠਭੇੜ ਵਿਚ ਮਾਹਰ ਸਲਾਹ ਦਿੰਦੇ ਹਨ। ਜਿਨ੍ਹਾਂ ਹੋ ਸਕੇ ਉਨਾਂ ਹੀ ਸੰਘਰਸ਼ ਕਰੋ। ਉਹ ਇਹ ਵੀ ਸਲਾਹ ਦਿੰਦੇ ਹਨ ਕਿ ਜੇਕਰ ਤੁਹਾਡੇ ਪੈਰ ਨੂੰ ਸੱਟ ਲਗੀ ਹੈ, ਤਾਂ ਜਿੰਨਾਂ ਸੰਭਵ ਹੋ ਸਕੇ, ਓਨਾਂ ਵੱਡਾ ਦਿਖਾਈ ਦੇਣ ਦੀ ਕੋਸ਼ਿਸ਼ ਕਰੋ ਅਤੇ ਹਥਿਆਰ, ਜਿਵੇਂ ਕਿ ਬੈਕਪੈਕ ਜਾਂ ਚੈਭੀ ਦੇ ਰੂਪ ਵਿਚ ਕਿਸੇ ਵੀ ਚੀਜ ਦੀ ਵਰਤੋਂ ਕਰੋ। ਪ੍ਰੰਤੂ ਆਦਮੀ ਉਤੇ ਹਮਲਾ ਕੀਤਾ ਗਿਆ, ਉਸਦੇ ਕੋਲ ਹਥਿਆਰ ਵਰਗੀ ਕੋਈ ਵੀ ਚੀਜ ਨਹੀਂ ਸੀ।

 

ਫੇਰੇਲ ਨੇ ਕਿਹਾ ਕਿ ਨੌਜਵਾਨ ਨੇ ਸ਼ੇਰ ਨੂੰ ਸਿਰਫ ਇੱਛਾ ਸ਼ਕਤੀ ਅਤੇ ਨਿਡਰ ਹੋਣ ਕਾਰਨ ਹਾਰ ਦਿੱਤੀ ਹੈ।

ਪਹਾੜ ਦੇ ਸ਼ੇਰ ਦੇ ਹਮਲੇ ਘੱਟ ਹੁੰਦੇ ਹਨ ਕਿਉਂਕਿ ਉਹ ਮਨੁੱਖ ਤੋਂ ਬਚਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man attacked by mountain lion He fought back and choked lion to death