ਮਸਾਜ਼ ਪਾਰਲਰ ਦੇ ਅੰਦਰ ਇੱਕ ਨੌਜਵਾਨ ਨੂੰ ਸੈਕਸ ਤੋਂ ਇਨਕਾਰ ਕਰਨਾ ਮਹਿੰਗਾ ਪੈ ਗਿਆ। ਨੌਜਵਾਨ ਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ। ਨੌਜਵਾਨ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਦੁਬਈ ਦੇ ਇੱਕ ਮਸਾਜ਼ ਪਾਰਲਰ ਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਰਅਸਲ ਵੀਅਤਨਾਮ ਦੇ ਦੋ ਲੜਕੇ ਅਤੇ ਦੋ ਲੜਕੀਆਂ ਦੁਬਈ ਦੇ ਇੱਕ ਫਲੈਟ 'ਚ ਰਹਿ ਰਹੇ ਸਨ। ਇਸ ਫਲੈਟ 'ਚ ਮਸਾਜ਼ ਪਾਰਲਰ ਦੇ ਨਾਮ 'ਤੇ ਦੇਹ ਵਪਾਰ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਦੁਬਈ ਦਾ ਹੀ ਰਹਿਣ ਵਾਲਾ ਇੱਕ ਨੌਜਵਾਨ ਉਨ੍ਹਾਂ ਦੇ ਮਸਾਜ਼ ਪਾਰਲਰ ਪਹੁੰਚਿਆ। ਉਸ ਨੇ ਮਸਾਜ਼ ਕਰਨ ਲਈ 500 ਦਿਰਹਮ ਦਿੱਤੇ। ਵਿਅਕਤੀ ਦੇ ਅਨੁਸਾਰ ਉਹ ਅੰਦਰ ਗਿਆ ਅਤੇ ਆਪਣੇ ਕੱਪੜੇ ਉਤਾਰੇ ਦਿੱਤੇ। ਉਸ ਨੂੰ ਪਹਿਨਣ ਲਈ ਤੌਲੀਆ ਵੀ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਇੱਕ ਲੜਕੀ ਆਈ ਅਤੇ ਉਸ ਨੂੰ ਸੈਕਸ ਕਰਨ ਦੀ ਗੱਲ ਕਹਿਣ ਲੱਗੀ।
ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਲੜਕੀ ਨੂੰ ਸਾਫ ਕਿਹਾ ਕਿ ਉਹ ਸੈਕਸ ਨਹੀਂ ਕਰਨਾ ਚਾਹੁੰਦਾ, ਸਗੋਂ ਸਿਰਫ ਮਸਾਜ਼ ਕਰਵਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਜਦੋਂ ਉਸ ਨੇ 500 ਦਿਰਹਮ ਵਾਪਿਸ ਮੰਗੇ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ।
ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉੱਥੇ ਲੜਕੀ ਤੋਂ ਇਲਾਵਾ ਤਿੰਨ ਹੋਰ ਲੋਕ ਸਨ। ਸਾਰਿਆਂ ਨੇ ਮਿਲ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਉਸ ਨੂੰ ਲੱਤਾਂ-ਘਸੁੰਨਾਂ ਨਾਲ ਕੁੱਟਿਆ ਗਿਆ ਪਰ ਬਾਅਦ 'ਚ ਉਸ ਨੂੰ ਸਟੀਲ ਟਿਊਬ ਨਾਲ ਵੀ ਮਾਰਿਆ ਗਿਆ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਹੱਥ-ਪੈਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ।
ਇਸ ਮਾਮਲੇ 'ਚ ਦੁਬਈ ਦੇ ਅਲਰਫਾ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ ਅਤੇ ਮਸਾਜ਼ ਪਾਰਲਰ ਦੇ ਨਾਂ 'ਤੇ ਦੇਹ ਵਪਾਰ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਨੌਜਵਾਨ ਨਾਲ ਮਾਰਕੁੱਟ ਅਤੇ ਦੇਹ ਵਪਾਰ ਦੇ ਦੋਸ਼ 'ਚ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।