ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੀ ਨਵੀਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਪਿਛਲੇ ਸਾਲ ਆਨਲਾਈਨ ਇਤਰਾਜ਼ਯੋਗ ਸੰਦੇਸ਼ ਭੇਜਣ ਦੀ ਗੱਲ ਕਬੂਲ ਕਰਨ ਵਾਲੇ ਇਕ ਵਿਅਕਤੀ ਨੂੰ 22 ਮਹੀਨੇ ਜੇਲ੍ਹ ਦੀ ਸਜਾ ਸੁਣਾਈ ਹੈ।
ਦੋਸ਼ੀ ਗੇਰਾਰਡ ਟ੍ਰੇਅਮਰ ਨੂੰ ਇਸ ਸਾਲ ਜਨਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੇ ਕਨਜ਼ਰਵੇਟਿਵ ਪਾਰਟੀ ਦੀ ਸੀਨੀਅਰ ਐਮਪੀ ਦੇ ਫੇਸਬੁੱਕ ਪੇਜ ਉਤੇ ਅਕਤੂਬਰ ਤੋਂ ਦਸੰਬਰ 2018 ਦੇ ਵਿਚ ਕਈ ਨਸਲਵਾਦੀ ਸੰਦੇਸ਼ ਭੇਜੇ ਸਨ।
53 ਸਾਲ ਦੇ ਦੋਸ਼ੀ ਨੇ ਇਸ ਤਰ੍ਹਾਂ ਨਾਲ ਉਤਰੀ ਆਇਰਲੈਂਡ ਦੀ ਡੇਮੋਕ੍ਰੇਟਿਕ ਯੂਨੀਅਨੀਸਟ ਪਾਰਟੀ ਦੇ ਆਗੂ ਅਰਲੇਨੇ ਫੋਸਟਰ ਨੂੰ ਟ੍ਰੋਲ ਕੀਤਾ ਸੀ। ਜੱਜ ਸਾਈਮਨ ਬ੍ਰਾਅਨ ਨੇ ਸ਼ੁੱਕਰਵਾਰ ਨੂੰ ਮੈਨਚੇਸਟਰ ਕ੍ਰਾਊਨ ਅਦਾਲਤ ਵਿਚ ਸੁਣਾਈ ਦੌਰਾਨ ਇਹ ਸੁਜਾ ਸੁਣਾਈ।
ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਬ੍ਰਿਟੇਨ ਦਾ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਉਹ ਇਸ ਤੋਂ ਪਹਿਲਾਂ ਵੀ ਬ੍ਰਿਟੇਨ ਵਿਚ ਮੰਤਰੀ ਰਹਿ ਚੁੱਕੀ ਹੈ। ਉਨ੍ਹਾਂ ਦੇ ਮਾਤਾ–ਪਿਤਾ ਭਾਰਤ ਦੇ ਗੁਜਰਾਤ ਮੂਲ ਦੇ ਸਨ, ਪ੍ਰੀਤੀ ਦਾ ਜਨਮ ਹਾਲਾਂਕਿ ਇੰਗਲੈਂਡ ਵਿਚ ਹੀ ਹੋਇਆ ਸੀ।