ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਜਪਾਈ ਦੇ ਦਿਹਾਂਤ ’ਤੇ ਪਾਕਿਸਤਾਨ-ਅਮਰੀਕਾ ਸਮੇਤ ਕਈ ਮੁਲਕਾਂ ਨੇ ਪ੍ਰਗਟਾਇਆ ਡੂੰਘਾ ਦੁੱਖ, ਸ਼ੇਅਰ ਕੀਤੀਆਂ ਯਾਦਾਂ

ਰੂਸ ਦੇ ਰਾਜਦੂਤ ਨਿਕੋਲਾਵ ਕੁਦਾਸ਼ੇਵ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਇੱਕ ਅਜਿਹੇ ਰਾਜਨੇਤਾ ਸਨ ਜਿਨ੍ਹਾਂ ਨੂੰ ਭਾਰਤ ਸਮੇਤ ਪੂਰੀ ਦੁਨੀਆ ਚ ਸਤਿਕਾਰ ਹਾਸਲ ਸੀ। ਅਟਲ ਜੀ ਦਾ ਨਾਂ ਭਾਰਤੀ ਰਾਜਨੀਤੀ ਦੇ ਸੰਪੂਰਨ ਅਗਵਾਈ ਦਾ ਅਨਮੋਲ ਹਿੱਸਾ ਬਣ ਗਿਆ ਹੈ। ਦੇਸ਼ ਲਈ ਉਨ੍ਹਾਂ ਦੀ ਸਮਰਪਿਤ ਸੇਵਾ ਨੂੱ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਅਸੀਂ ਵਾਜਪਾਈ ਨੂੰ ਇੱਕ ਕਾਵਿ, ਵਿਦਵਾਨ ਅਤੇ ਰੂਸ ਦੇ ਸੱਚੇ ਮਿੱਤਰ ਵਜੋਂ ਜਾਣਦੇ ਹਾਂ। ਉਨ੍ਹਾਂ ਨੂੰ ਦੋਨਾਂ ਦੇਸ਼ਾਂ ਦੇ ਰਣਨੀਤੀਕ ਸਬੰਧਾਂ ਦੇ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ।

 

ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਔਲੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਵਾਜਪਾਈ ਬੇਦਾਗ ਦਿੱਖ ਵਾਲੇ ਈਮਾਨਦਾਰ ਤੇ ਸਮਰਪਿਤ ਰਾਜਨੇਤਾ ਸਨ ਜੋ ਭਾਰਤ ਦੇ ਲੋਕਾਂ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਅਤੇ ਸਾਦਗੀ ਲਈ ਸਦਾ ਯਾਦ ਕੀਤੇ ਜਾਣਗੇ। 

 

ਜਿ਼ਕਰਯੋਗ ਹੈ ਕਿ ਦੇਸ਼ ਦੇ  ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਲੰਬੀ ਬੀਮਾਰੀ ਦੇ ਬਾਅਦ ਵੀਰਵਾਰ ਸ਼ਾਮ ਨੂੰ ਏਮਸ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਪਾਕਿਸਤਾਨ ਸਮੇਤ ਅਮਰੀਕਾ, ਚੀਨ, ਬੰਗਲਾਦੇਸ਼, ਨੇਪਾਲ ਅਤੇ ਜਾਪਾਨ ਨੇ ਦੁੱਖ ਪ੍ਰਗਟ ਕੀਤਾ ਹੈ। 

 

 

 

 

 

 

 

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many countries including Pakistan and the United States expressed the sadness of Vajpayees death