ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵੱਲੋਂ ਹਾਫ਼ਿਜ਼ ਸਈਦ ਤੇ ਮਸੂਦ ਅਜ਼ਹਰ ਵਿਰੁੱਧ ਕੋਈ ਕਾਰਵਾਈ ਨਾ ਹੋਣ ’ਤੇ ਕਈ ਦੇਸ਼ ਚਿੰਤਤ

ਪਾਕਿ ਵੱਲੋਂ ਹਾਫ਼ਿਜ਼ ਸਈਦ ਤੇ ਮਸੂਦ ਅਜ਼ਹਰ ਵਿਰੁੱਧ ਕੋਈ ਕਾਰਵਾਈ ਨਾ ਹੋਣ ’ਤੇ ਕਈ ਦੇਸ਼ ਚਿੰਤਤ

ਅਮਰੀਕਾ, ਇੰਗਲੈਂਡ ਤੇ ਫ਼ਰਾਂਸ ਅਜਿਹੇ ਕੁਝ ਪ੍ਰਮੁੱਖ ਦੇਸ਼ ਹਨ, ਜਿਨ੍ਹਾਂ ਨੇ ਪਾਕਿਸਤਾਨ ਦੇ ਉਸ ਦੀ ਧਰਤੀ ਉੱਤੇ ਅੱਤਵਾਦ ਦੀ ਪੁਸ਼ਤ–ਪਨਾਹੀ ਰੋਕਣ ਲਈ ਵਾਜਬ ਕਦਮ ਚੁੱਕਣ ਤੋਂ ਨਾਕਾਮ ਰਹਿਣ ਤੇ ਅੱਤਵਾਦੀ ਸਰਗਨਿਆਂ ਹਾਫ਼ਿਜ਼ ਸਈਦ ਤੇ ਮਸੂਦ ਅਜ਼ਹਰ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨ ਅਧੀਨ ਮਾਮਲੇ ਦਰਜ ਨਾ ਕਰਨ ਉੱਤੇ ਚਿੰਤਾ ਪ੍ਰਗਟਾਈ ਹੈ। ਇਹ ਜਾਣਕਾਰੀ ਸੂਤਰਾਂ ਨੇ ਅੱਜ ਦਿੱਤੀ।

 

 

ਇਸ ਘਟਨਾਕ੍ਰਮ ਦੇ ਜਾਣਕਾਰ ਸੂਤਰਾਂ ਮੁਤਾਬਕ ਕਈ ਦੇਸ਼ਾਂ ਨੇ ਅਮਰੀਕਾ ਦੇ ਫ਼ਲੋਰਿਡਾ ਵਿੱਚ ਵਿੱਤੀ ਕਾਰਵਾਈ ਕਾਰਜ ਬਲ (FATF) ਦੀ ਚੱਲ ਰਹੀ ਮੀਟਿੰਗ ਦੌਰਾਨ ਇਹ ਵਿਚਾਰ ਪ੍ਰਗਟਾਏ। ਪਾਕਿਸਤਾਨ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਉਸ ਨੇ ਲਸ਼ਕਰ–ਏ–ਤੋਇਬਾ, ਜੈਸ਼–ੲੈ–ਮੁਹੰਮਦ, ਜਮਾਤ–ਉਦ–ਦਾਅਵਾ ਤੇ ਫ਼ਲਾਹ–ਏ–ਇਨਸਾਨੀਅਤ ਫ਼ਾਊਂਡੇਸ਼ਨ (FIF) ਦੀਆਂ 700 ਤੋਂ ਵੱਧ ਸੰਪਤੀਆਂ ਜ਼ਬਤ ਕਰ ਕੇ ਵੱਡਾ ਕਦਮ ਚੁੱਕਿਆ ਹੈ, ਜਿਵੇਂ ਉਸ ਨੇ 2012 ਦੌਰਾਨ ਉਸ ਨੂੰ ਗ੍ਰੇਅ ਸੂਚੀ ਵਿੱਚ ਪਾਉਣ ਦੇ ਨਤੀਜੇ ਵਜੋਂ ਵੀ ਕੀਤਾ ਸੀ।

 

 

ਭਾਵੇਂ ਐੱਫ਼ਏਟੀਐੱਫ਼ ਦੇ ਮੈਂਬਰ; ਸਈਦ ਤੇ ਮਸੂਦ ਤੇ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਹੋਰ ਅੱਤਵਾਦੀਆਂ ਵਿਰੁੱਧ ਕੋਈ ਮਾਮਲੇ ਦਰਜ ਨਾ ਕੀਤੇ ਜਾਣ ਨੂੰ ਲੈ ਕੇ ਫ਼ਿਕਰਮੰਦ ਹਨ। FATF ਦੇ ਮੁਕੰਮਲ ਸੈਸ਼ਨ ਤੇ ਹੋਰ ਸਬੰਧਤ ਚਰਚਾਵਾਂ ਵਿੱਚ ਭਾਰਤ ਦਾ ਰੁਖ਼ ਪਾਕਿਸਤਾਨ ਨੂੰ ਲੈ ਕੇ ਸਦਾ ਇੱਕੋ ਜਿਹਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many countries worried a lot for not any action agains Hafiz Sayeed and Masood Azhar by Pakistan