ਬੰਗਲਾਦੇਸ਼ ਦੀ ਰਾਜਧਾਨੀ ਢਾਕੀ ਚ ਪੰਜ ਇਮਾਰਤਾਂ ਚ ਅੱਗ ਲੱਗਣ ਦੀ ਘਟਨਾ ਚ 69 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਮੌਜੂਦ ਇੱਕ ਅਫ਼ਸਰ ਮੁਤਾਬਕ ਅੱਗ ਲੱਗਣ ਕਾਰਨ 50 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏੋ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਦੱਸਿਆ ਜਾ ਰਿਹਾ ਹੈ ਕਿ ਢਾਕਾ ਦੇ ਚੌਕਬਾਜ਼ਾਰ ਵਾਲੇ ਇਲਾਕੇ ਚ ਰਿਹਾਇਸ਼ੀ, ਦੁਕਾਨਾਂ ਅਤੇ ਹੋਟਲ ਹਨ ਜਿੱਥੇ ਇਹ ਅੱਗ ਲਗੀ ਹੈ। ਫ਼ਾਇਰ ਬ੍ਰਿਗੇਡ ਸੇਵਾ ਦੇ ਸੀਨੀਅਰ ਅਧਿਕਾਰੀ ਮੁਤਾਬਕ ਹੁਣ ਤੱਕ 69 ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ ਚ ਹਾਲੇ ਹੋਰ ਵਾਧਾ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਅੱਗ ਬੁੱਧਵਾਰ ਰਾਤ ਨੂੰ ਲਗਭਗ 10 ਵਜੇ ਇੱਕ ਰਸਾਇਨਿਕ ਇਮਾਰਤ ਚ ਲੱਗੀ ਸੀ ਤੇ ਜਲਦ ਹੀ ਦੂਜੇ ਇਮਾਰਤ ਚ ਫੈਲ ਗਈ। ਅਧਿਕਾਰੀ ਨੇ ਦਸਿਆ ਕਿ ਇਸ ਹਾਦਸੇ ਚ 69 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਦਸਿਆ ਕਿ ਘਟਨਾ ਚ ਕਈ ਇਮਾਰਤਾਂ ਨੂੰ ਵੱਡਾ ਨੁਕਸਾਨ ਪੁੱਜਿਆ ਹੈ ਕਿਉਂਕਿ ਉਨ੍ਹਾਂ ਚ ਕੈਮੀਕਲ ਅਤੇ ਪਲਾਸਟਿਕ ਰਖਿਆ ਹੋਇਆ ਸੀ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਛੇਤੀ ਹੀ ਅੱਗ ਨੇੜਲੀਆਂ ਇਮਾਰਤਾਂ ਚ ਫੈਲ ਗਈ ਜਦਕਿ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਚ ਸਾਰੀ ਰਾਤ ਲਗੇ ਰਹੇ। ਹਾਦਸੇ ਚ ਜ਼ਖ਼ਮੀ ਹੋਣ ਵਾਲਿਆਂ ਚ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।
/