ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੀਰਾਤ ਏਅਰਲਾਈਨਜ਼ ਦੇ ਜਹਾਜ਼ `ਚ ਯਾਤਰੀ ਬਿਮਾਰੀ

ਅਮੀਰਾਤ ਏਅਰਲਾਈਨਜ਼ ਦੇ ਜਹਾਜ਼ `ਚ ਯਾਤਰੀ ਬਿਮਾਰੀ

ਅਮਰੀਕਾ ਦੇ ਨਿਊਯਾਰਕ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਅਮੀਰਾਤ ਏਅਰਲਾਈਨਜ਼ ਦੇ ਇਕ ਜਹਾਜ਼ `ਚ 10 ਯਾਤਰੀ ਬਿਮਾਰ ਮਿਲੇ ਜਿਨ੍ਹਾਂ ਨੂੰ ਇੱਥੇ ਦੇ ਇਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਹਾਜ਼ 14 ਘੰਟੇ ਦਾ ਸਫਰ ਤੈਅ ਕਰਕੇ ਇਥੇ ਪਹੁੰਚਿਆ ਸੀ।


ਨਿਊਯਾਰਕ ਸਿਟੀ ਮੇਅਰ ਦੇ ਦਫ਼ਤਰ ਦੇ ਬੁਲਾਰੇ ਰਾਊਲ ਕੰਟ੍ਰੇਰਾਸ ਨੇ ਦੱਸਿਆ ਕਿ ਅਮੀਰਾਤ ਏਅਰਲਾਈਨਜ਼ ਦਾ ਜਹਾਜ਼ 203, ਬੁੱਧਵਾਰ ਸਵੇਰੇ ਕਰੀਬ ਨੌ ਵਜੇ ਇੱਥੇ ਉਤਰਿਆ। ਜ਼ਹਾਜ `ਚ ਘੱਟੋ ਘੱਟ 521 ਯਾਤਰੀ ਸਵਾਰ ਸਨ ਜਿਨ੍ਹਾਂ `ਚ 19 ਲੋਕਾਂ ਨੇ ਪ੍ਰੇਸ਼ਾਨੀ ਮਹਿਸੂਸ ਕੀਤੀ। ਸਿਹਤ ਠੀਕ ਨਾ ਹੋਣ ਵਾਲੇ 19 ਯਾਤਰੀਆਂ `ਚ ਨੌ ਲੋਕਾਂ ਨੇ ਹਸਪਤਾਲ `ਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ।


ਰੋਗ ਰੋਕੂ ਤੇ ਨਿਵਾਰਣ ਕੇਂਦਰ (ਸੀਡੀਸੀ) ਵੱਲੋਂ ਜਾਰੀ ਬਿਆਨ `ਚ ਕਿਹਾ ਗਿਆ ਕਿ ਬਿਮਾਰੀ ਦਾ ਪਤਾ ਨਹੀਂ ਲਗ ਸਕਿਆ, ਯਾਰਤੀਆਂ ਨੇ ਖੰਘ ਅਤੇ ਬੁਖਾਰ ਵਰਗੇ ਲੱਛਣ ਦੀ ਸਿ਼ਕਾਇਤ ਕੀਤੀ। ਹਵਾਈ ਅੱਡਾ ਅਥਾਰਿਟੀ ਦੇ ਅਿਧਕਾਰੀਆਂ ਅਨੁਸਾਰ ਡਬਲ ਡੇਕ ਏਅਰਬੇਸ 380 ਨੂੰ ਟਰਮੀਨਲ ਤੋਂ ਦੂਰ ਲਿਜਾਇਆ ਗਿਆ ਤਾਂ ਕਿ ਅਧਿਕਾਰੀ ਸਥਿਤੀ ਦਾ ਮੁਲੰਮਣ ਕਰ ਸਕਣ।


ਵਾਈਟ ਹਾਊਸ ਦੇ ਬੁਲਾਰੇ ਸਾਰਾ ਸੈਂਡਰਸ ਨੇ ਕਿਹਾ ਕਿ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਘਟਨਾ ਸਬੰਧੀ ਜਾਣੂ ਕਰਵਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:many passengers got ill in Emirate Airlines plane