ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਗੁਰੂਘਰ ਲਾਗੇ ਜੈਸ਼ 'ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰ'

ਕਰਤਾਰਪੁਰ ਸਾਹਿਬ ਗੁਰੂਘਰ ਲਾਗੇ ਜੈਸ਼ 'ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰ'

ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਕਰਤਾਰਪੁਰ ਸਾਹਿਬ ਦਾ ਗੁਰੂਘਰ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹਾ ਸਭ ਇੱਥੇ ਨਵੇਂ ਬਣੇ 4 ਕਿਲੋਮੀਟਰ ਲੰਮੇ ਲਾਂਘੇ ਕਾਰਨ ਹੋਇਆ ਹੈ। ਇਹ ਲਾਂਘਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਨਾਲ ਜੋੜੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਲਾ ਸਮਾਂ ਇਸੇ ਅਸਥਾਨ ’ਤੇ ਬਤੀਤ ਕੀਤਾ ਸੀ।

 

 

ਹੁਣ ਜਦੋਂ ਇਹ ਲਾਂਘਾ ਖੁੱਲ੍ਹਣ ਵਿੱਚ ਸਿਰਫ ਕੁਝ ਘੰਟਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ; ਭਾਰਤੀ ਸ਼ਰਧਾਲੂਆਂ ਦੇ ਉੱਥੇ ਜਾਣ ਲਈ ਕੁਝ ਨਿਯਮ ਤੇ ਸ਼ਰਤਾਂ ਵੀ ਤੈਅ ਹੋ ਗਈਆਂ ਹਨ। ਪਰ ਇਸ ਦੌਰਾਨ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ ਨੇ ਥੋੜ੍ਹਾ ਪਰੇਸ਼ਾਨ ਵੀ ਕੀਤਾ ਹੈ। ਇਨ੍ਹਾਂ ਰਿਪੋਰਟਾਂ ਮੁਤਾਬਕ ਨਾਰੋਵਾਲ ਜ਼ਿਲ੍ਹੇ ਵਿੱਚ ਜੈਸ਼–ਏ–ਮੁਹੰਮਦ ਜਿਹੀਆਂ ਦਹਿਸ਼ਤਗਰਦ ਜੱਥੇਬੰਦੀਆਂ ਦੇ ਕੁਝ ਅੱਤਵਾਦੀ ਕੈਂਪ ਹਨ; ਜਿੱਥੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।

 

 

ਖ਼ੁਫ਼ੀਆ ਏਜੰਸੀਆਂ ਮੁਤਾਬਕ ਪੰਜਾਬ ਸੂਬੇ ਦੇ ਮੁਰੀਦਕੇ, ਸ਼ੰਕਰਗੜ੍ਹ ਤੇ ਨਾਰੋਵਾਲ ’ਚ ਅੱਤਵਾਦੀ ਕੈਂਪ ਸਥਿਤ ਹਨ; ਜਿੱਥੇ ਕਾਫ਼ੀ ਗਿਣਤੀ ਵਿੱਚ ਕਥਿਤ ਅੱਤਵਾਦੀ ਮੌਜੂਦ ਹਨ। ਉੱਥੇ ਵੱਡੀ ਗਿਣਤੀ ’ਚ ਔਰਤਾਂ ਵੀ ਮੌਜੂਦ ਦੱਸੀਆਂ ਜਾ ਰਹੀਆਂ ਹਨ; ਉਹ ਵੀ ਅੱਤਵਾਦੀ ਟ੍ਰੇਨਿੰਗ ਲੈ ਰਹੀਆਂ ਹਨ ਜਾਂ ਨਹੀਂ, ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਮੌਜੂਦ ਨਹੀਂ ਹੈ।

 

 

ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਲਾਂਘੇ ਦੀ ਵਰਤੋਂ ਨਸ਼ਿਆਂ ਦੀ ਸਮੱਗਲਿੰਗ ਤੇ ਦੇਸ਼–ਵਿਰੋਧੀ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਪਾਕਿਸਤਾਨ ਦੀ ਮਨਸ਼ਾ ਉੱਤੇ ਸ਼ੱਕ ਪ੍ਰਗਟਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲਾਂਘਾ ਖੋਲ੍ਹਣਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਕੋਈ ਡੂੰਘਾ ਏਜੰਡਾ ਵੀ ਹੋ ਸਕਦਾ ਹੈ। ਹੋ ਸਕਦਾ ਹੈ ਕਿ ਹਾਲੇ ਇਸ ਲਾਂਘੇ ਰਾਹੀਂ ਕੋਈ ਸਮਾਜ–ਵਿਰੋਧੀ ਗਤੀਵਿਧੀ ਨਾ ਕੀਤੀ ਜਾਵੇ ਪਰ ਬਾਅਦ ’ਚ ਇਸ ਨੂੰ ਅਜਿਹੇ ਕਥਿਤ ਗ਼ਲਤ ਕੰਮਾਂ ਲਈ ਵਰਤਿਆ ਜਾਵੇ।

 

 

ਇਸ ਲਈ ਭਾਰਤ ਸਰਕਾਰ ਤੇ ਸੁਰੱਖਿਆ ਏਜੰਸੀਆਂ ਇਸ ਮਾਮਲੇ ’ਚ ਕਾਫ਼ੀ ਚੌਕਸ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many Training Centres of Islamic Terrorists near Kartarpur Sahib Gurdwara Sahib