ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ’ਤੇ ਮਹਾਦੋਸ਼ ਲਈ ਸੈਨੇਟ ’ਚ ਤਿੰਨ ਦਿਨ ਹੋਈ ਤਿੱਖੀ ਬਹਿਸਬਾਜ਼ੀ

ਟਰੰਪ ’ਤੇ ਮਹਾਦੋਸ਼ ਲਈ ਸੈਨੇਟ ’ਚ ਤਿੰਨ ਦਿਨ ਹੋਈ ਤਿੱਖੀ ਬਹਿਸਬਾਜ਼ੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੇ ਸੈਨੇਟ ’ਚ ਕੱਲ੍ਹ ਸਨਿੱਚਰਵਾਰ ਨੂੰ ਆਪਣੇ ਬਚਾਅ ’ਚ ਦਲੀਲਾਂ ਪੇਸ਼ ਕੀਤੀਆਂ। ਵ੍ਹਾਈਟ ਹਾਊਸ ਤੇ ਬਚਾਅ ਪੱਖ ਦੇ ਪ੍ਰਮੁੱਖ ਵਕੀਲ ਪੈਟ ਸਿਪੋਲੋਨ ਨੇ ਸੈਨੇਟਰ ਨੂੰ ਕਿਹਾ ਕਿ ਡੈਮੋਕ੍ਰੈਟਸ ਨੇ ਜੋ ਵੀ ਦੋਸ਼ ਲਾਏ ਹਨ, ਉਨ੍ਹਾਂ ਨੂੰ ਸਿੱਧ ਕਰਨ ਲਈ ਕੋਈ ਵੀ ਸਬੂਤ ਮੌਜੂਦ ਨਹੀਂ ਹਨ। ਚੇਤੇ ਰਹੇ ਕਿ ਰਾਸ਼ਟਰਪਤੀ ਸ੍ਰੀ ਟਰੰਪ ਉੱਤੇ ਮਹਾਂਦੋਸ਼ ਦੀ ਕਾਰਵਾਈ ਚਲਾਉਣ ਲਈ ਮੁਢਲੀ ਕਾਰਵਾਈ ਹੋ ਰਹੀ ਹੈ।

 

 

ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਚੋਣ–ਵਰ੍ਹੇ ਦੌਰਾਨ ਰਾਸ਼ਟਰਪਤੀ ਨੁੰ ਅਹੁਦੇ ਤੋਂ ਹਟਾਉਣ ਦੇ ਉਨ੍ਹਾਂ ਦੇ ਜਤਨ ਬਹੁਤ ਖ਼ਤਰਨਾਕ ਸਿੱਧ ਹੋਣਗੇ। ਸੱਤਾਧਾਰੀ ਰੀਪਬਲਿਕਨ ਪਾਰਟੀ 100 ਮੈਂਬਰੀ ਸੈਨੇਟ ’ਚ 47 ਦੇ ਮੁਕਾਬਲੇ 53 ਵੋਟਾਂ ਨਾਲ ਬਹੁਮੱਤ ’ਚ ਹੈ। ਹੇਠਲੇ ਪ੍ਰਤੀਨਿਧ ਸਦਨ ’ਚ ਡੈਮੋਕ੍ਰੈਟਿਕ ਪਾਰਟੀ ਦਾ ਬਹੁਮੱਤ ਹੈ।

 

 

ਉਨ੍ਹਾਂ ਦੋਸ਼ ਲਾਇਆ ਕਿ ਰੀਪਬਲਿਕਨ ਲੀਡਰਸ਼ਿਪ ਸੁਣਵਾਈ ਦੌਰਾਨ ਉੱਪਰਲੇ ਸਦਨ ਵਿੱਚ ਪੱਖਪਾਤ ਕਰੇਗਾ। ਹੇਠਲੇ ਸਦਨ ਦੇ ਖ਼ੁਫ਼ੀਆ ਮਾਮਲਿਆਂ ਦੀ ਸਥਾਈ ਕਮੇਟੀ ਦੇ ਮੁਖੀ ਐਡਮ ਸ਼ਿਫ਼ ਨੇ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਨਿਰਪੱਖ ਸੁਣਵਾਈ ਹੋਵੇ, ਦੇਸ਼ ਇਸ ਦਾ ਹੱਕਦਾਰ ਹੈ।

 

 

ਇੱਥੇ ਵਰਨਣਯੋਗ ਹੈ ਕਿ ਅਮਰੀਕੀ ਇਤਿਹਾਸ ਵਿੱਚ ਸ੍ਰੀ ਟਰੰਪ ਤੀਜੇ ਰਾਸ਼ਟਰਪਤੀ ਹਨ, ਜਿਨ੍ਹਾਂ ’ਤੇ ਸੰਸਦ ਨੇ ਰਸਮੀ ਤੌਰ ’ਤੇ ਦੋਸ਼ ਲਾਏ ਹਨ।

 

 

ਇੰਝ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੀ ਮਹਾਦੋਸ਼ ਦੀ ਸੁਣਵਾਈ ਦੀ ਸ਼ੁਰੂਆਤੀ ਬਹਿਸ ਮੁਕੰਮਲ ਹੋ ਗਈ ਹੈ। ਡੈਮੋਕ੍ਰੈਟਿਕ ਪਾਰਟੀ ਨੇ ਉਨ੍ਹਾਂ ਉੱਤੇ ਅਹੁਦੇ ਦੀ ਦੁਰਵਰਤੋਂ ਤੇ ਸਦਨ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਹੈ।

 

 

ਸਦਨ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਬੰਧਕਾਂ ਨੇ ਨਿਰਪੱਖ ਸੁਣਵਾਈ ਦੀ ਬੇਨਤੀ ਨਾਲ ਤਿੰਨ ਦਿਨਾਂ ਦੌਰਾਨ 24 ਘੰਟਿਆਂ ਤੱਕ ਮੈਰਾਥਨ ਬਹਿਸ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Marathon Discussion in Senate over impeachment of Donald Trump