ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰਗਰੇਟ ਐਟਵੁੱਡ ਅਤੇ ਬਰਨਰਡਾਇਨ ਏਵਰਿਸਟੋ ਨੂੰ ਮਿਲਿਆ ਸਾਂਝਾ ਬੁਕਰ ਪੁਰਸਕਾਰ

Booker Prize 2019: ਇਸ ਸਾਲ ਦੇ ਮਸ਼ਹੂਰ ਬੁਕਰ ਪੁਰਸ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਮਾਰਗਰੇਟ ਐਟਵੁੱਡ ਅਤੇ ਬਰਨਰਡਾਇਨ ਏਵਰਿਸਟੋ ਨੂੰ ਸਾਂਝੇ ਤੌਰ ਤੇ ਇਸ ਪ੍ਰਮੰਨੇ ਸਾਹਿਤ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ। ਦੱਸ ਦੇਈਏ ਕਿ ਲਗਭਗ 30 ਸਾਲਾਂ ਚ ਪਹਿਲੀ ਵਾਰ ਇਹ ਪੁਰਸਕਾਰ ਦੋ ਲੋਕਾਂ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਹੈ।

 

ਬੁਕਰ ਇਨਾਮ ਜਿੱਤਣ ਵਾਲੀ ਪਹਿਲੀ ਸ਼ਵੇਤ ਔਰਤ ਅਤੇ ਪਹਿਲੀ ਸ਼ਵੇਤ ਬ੍ਰਿਟਿਸ਼ ਲੇਖਿਕਾ

ਐਟਵੁੱਡ ਨੂੰ ਉਸ ਦੇ ਨਾਵਲ 'ਦਿ ਹੈਂਡਮੇਡਜ਼ ਟੇਲ' (The Handmaid's Tale) ਅਤੇ ਐਨਰਿਸਟੋ ਨੂੰ ਨਾਵਲ 'ਗਰਲ, ਵੂਮੈਨ, ਅਦਰ' (Girl, Women, Other) ਲਈ ਲਈ ਪੁਰਸਕਾਰ ਮਿਲਿਆ। ਇਸਦੇ ਨਾਲ ਉਹ ਬੁਕਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਸ਼ਵੇਤ ਔਰਤ ਅਤੇ ਪਹਿਲੀ ਸ਼ਵੇਤ ਬ੍ਰਿਟਿਸ਼ ਲੇਖਕ ਬਣ ਗਈ ਹਨ।

 

ਐਟਵੁੱਡ ਇਹ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਬਜ਼ੁਰਗ ਲੇਖਿਕ

ਇਸ ਦੇ ਨਾਲ ਹੀ ਕੈਨੇਡੀਅਨ ਲੇਖਕ ਐਟਵੁੱਡ (79) ਇਸ ਪੁਰਸਕਾਰ ਨੂੰ ਜਿੱਤਣ ਵਾਲੀ ਸਭ ਤੋਂ ਬਜ਼ੁਰਗ ਲੇਖਿਕਾ ਬਣ ਗਈ ਹਨ। ਇਸ ਤੋਂ ਪਹਿਲਾਂ ਸਾਲ 2000 ਵਿਚ ਉਨ੍ਹਾਂ ਨੇ ਬੁਕਰ ਪੁਰਸਕਾਰ ਵੀ ਜਿੱਤਿਆ ਸੀ। ਤਦ ਉਨ੍ਹਾਂ ਨੂੰ 'ਦਿ ਬਲਾਇੰਡ ਐਸਾਸੀਨ' (The Blind Assasin) ਲਈ ਸਨਮਾਨਿਤ ਕੀਤਾ ਗਿਆ ਸੀ। ਦੋ ਵਾਰ ਪੁਰਸਕਾਰ ਜਿੱਤਣ ਵਾਲੀ ਉਹ ਦੂਜੀ ਲੇਖਕ ਹਨ ਜਦਕਿ ਕੁਲ ਮਿਲਾ ਕੇ ਚੌਥੀ ਲੇਖਿਕਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Margaret Atwood and Bernardine Evaristo joint winners of Booker Prize 2019