ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ’ਤੇ ਇਮਰਾਨ ਖ਼ਾਨ ਦੀ ਆਲੋਚਨਾ ਪਿੱਛੋਂ ਮਰੀਅਮ ਨਵਾਜ਼ ਗ੍ਰਿਫ਼ਤਾਰ

ਧਾਰਾ–370 ’ਤੇ ਇਮਰਾਨ ਖ਼ਾਨ ਦੀ ਆਲੋਚਨਾ ਪਿੱਛੋਂ ਮਰੀਅਮ ਨਵਾਜ਼ ਗ੍ਰਿਫ਼ਤਾਰ

ਤਸਵੀਰ: ANI

 

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੂੰ ਅੱਜ ਦੋਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਮਰੀਅਮ ਵਿਰੁੱਧ ਭ੍ਰਿਸ਼ਟਾਚਾਰ ਦਾ ਇੱਕ ਨਵਾਂ ਕੇਸ ਪੇਸ਼ ਕਰ ਦਿੱਤਾ ਗਿਆ ਹੈ।

 

 

ਦਰਅਸਲ, ਜੰਮੂ–ਕਸ਼ਮੀਰ ’ਚੋਂ ਧਾਰਾ–370 ਦੇ ਬਹੁਤੇ ਹਿੱਸੇ ਖ਼ਤਮ ਕੀਤੇ ਜਾਣ ਦੇ ਵਿਰੋਧ ’ਚ ਹਾਲੇ ਕੱਲ੍ਹ ਹੀ ਸ੍ਰੀਮਤੀ ਮਰੀਅਮ ਨਵਾਜ਼ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੁਰਾ–ਭਲਾ ਆਖਿਆ ਸੀ। ਅੱਜ ਉਨ੍ਹਾਂ ਵਿਰੁੱਧ ਇਹ ਕਾਰਵਾਈ ਕਰ ਦਿੱਤੀ ਗਈ।

 

 

ਹੁਣ ਇਮਰਾਨ ਸਰਕਾਰ ਨੇ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਚੌਧਰੀ ਸ਼ੂਗਰ ਮਿਲਜ਼ ਦਾ ਮਾਮਲਾ ਖੋਲ੍ਹਿਆ ਹੈ। ਉਸ ਬਾਰੇ ਕੇਸ ਛੇਤੀ ਹੀ ਰਾਸ਼ਟਰੀ ਜਵਾਬਦੇਹੀ ਬਿਊਰੀ ਵੱਲੋਂ ਇੱਕ ਜਵਾਬਦੇਹੀ ਅਦਾਲਤ ਵਿੱਚ ਦਾਇਰ ਕੀਤਾ ਜਾ ਰਿਹਾ ਹੈ।

 

 

ਇਸ ਖੰਡ ਮਿੱਲ ਦੇ ਮਾਮਲੇ ਵਿੱਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ ਸੀ; ਜਦੋਂ ਇਸ ਦਾ ਦੋਸ਼ੀ ਸਮਝੇ ਜਾਂਦੇ ਨਾਸਿਰ ਲੱਠਾ (ਜੋ ਸਮਿੱਟ ਬੈਂਕ ਦਾ ਸਾਬਕਾ ਪ੍ਰਧਾਨ ਵੀ ਰਿਹਾ ਹੈ) ਨੇ ਦੇਸ਼ ਪਰਤ ਕੇ ਅਦਾਲਤ ’ਚ ਆਖਿਆ ਸੀ ਕਿ ਉਹ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਬੇਕਸੂਰ ਹੈ।

 

 

ਹਾਲੇ ਕੱਲ੍ਹ ਸ੍ਰੀਮਤੀ ਮਰੀਅਮ ਨਵਾਜ਼ ਸ਼ਰੀਫ਼ ਨੇ ਕਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮਸਲੇ ਉੱਤੇ ਵਿਚੋਲਗੀ ਦੇ ਮਾਮਲੇ ਉੱਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਝੂਠ ਬੋਲਿਆ। ਪਾਕਿਸਤਾਨ ਸਰਕਾਰ ਪਹਿਲਾਂ ਇਹ ਅਨੁਮਾਨ ਹੀ ਨਹੀਂ ਲਾ ਸਕੀ ਕਿ ਭਾਰਤ ਸਰਕਾਰ ਇਸ ਮਾਮਲੇ ’ਚ ਕੀ ਵੱਡੀ ਕਾਰਵਾਈ ਕਰਨ ਜਾ ਰਹੀ ਹੈ।

 

 

ਸ੍ਰੀਮਤੀ ਮਰੀਅਮ ਨਵਾਜ਼ ਨੇ ਭਲਕੇ ਸਰਗੋਧਾ ਵਿੱਚ ਧਾਰਾ–370 ਦੇ ਮੁੱਦੇ ਉੱਤੇ ਇੱਕ ਵੱਡੀ ਰੈਲੀ ਵੀ ਰੱਖੀ ਹੋਈ ਸੀ। ਉਹ ਇਹ ਰੈਲੀ ਨਾ ਕਰ ਸਕਣ, ਇਸ ਲਈ ਵੀ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਬਹਾਨੇ ਗ੍ਰਿਫ਼ਤਾਰ ਕੀਤਾ ਗਿਆ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maryam Nawaz arrested after criticism of Imran Khan over Section 370