ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖਾਨ ਅਸਮਰਥ ਪ੍ਰਧਾਨ ਮੰਤਰੀ : ਮਰੀਅਮ

ਇਮਰਾਨ ਖਾਨ ਅਸਮਰਥ ਪ੍ਰਧਾਨ ਮੰਤਰੀ : ਮਰੀਅਮ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਧੀ ਮਰੀਅਮ ਨਵਾਜ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਅਸਮਰਥ ਪ੍ਰਧਾਨ ਮੰਤਰੀ ਕਰਾਰ ਦਿੱਤਾ। ਮਰੀਅਮ ਨੇ ਪਾਕਿਸਤਾਨ ਦੇ 29 ਮਈ 1998 ਨੂੰ ਕੀਤੇ ਗਏ ਪ੍ਰਮਾਣੂ ਪ੍ਰੀਖਣ ਦਿਵਸ ‘ਯੂਮ ਏ ਤਕਬੀਰ’ ਮੌਕੇ ਉਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਖਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। 

 

ਮਰੀਅਮ ਨਾਲ ਨਾਲ ਹਮਜਾ ਸ਼ਾਹਬਾਜ ਨੇ ਵੀ ਇਸ ਮੌਕੇ ਉਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਨੂੰ ਪ੍ਰਮਾਣੂ ਸ਼ਕਤੀ ਬਣਾਉਣ ਲਈ ਪਾਰਟੀ ਪ੍ਰਮੁੱਖ ਨਵਾਜ ਸ਼ਰੀਫ ਦੀ ਸ਼ਲਾਘਾ ਕੀਤੀ। ਮਰੀਅਮ ਨੇ ਇਮਰਾਨ ਖਾਨ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ‘ਆਪ (ਇਮਰਾਨ ਖਾਨ) ਸੰਸਥਾਵਾਂ ਦੇ ਪਿੱਛੇ ਨਾ ਲੁੱਕੋ। ਜੇਕਰ ਅੱਜ ਨਵਾਜ ਜੇਲ੍ਹ ਤੋਂ ਬਾਹਰ ਹੁੰਦੇ ਤਾਂ ਤੁਹਾਡੀ ਸਰਕਾਰ ਵੀ ਨਾ ਹੁੰਦੀ।

 

ਉਨ੍ਹਾਂ ਕਿਹਾ ਕਿ ਇਮਰਾਨ ਦੇ ਸਾਰੇ ਇੰਟਰਵਿਊ ਅਤੇ ਭਾਸ਼ਣ ਨਵਾਜ ਸ਼ਰੀਫ ਉਤੇ ਕੇਂਦਰਿਤ ਹੁੰਦੇ ਹਨ। ਉਨ੍ਹਾਂ ਉਨ੍ਹਾਂ ਖਾਨ ਨੁੰ ਹੋਰ ਮਾਮਲਿਆਂ ਉਤੇ ਵੀ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੱਤਾ। ਮਰੀਅਮ ਨੇ ਕਿਹਾ ਕਿ ਇਮਰਾਨ ਚੁਦੇ ਆਗੂ ਹੋ ਸਕਦੇ ਹਨ, ਪ੍ਰੰਤੂ ਪਾਕਿਸਤਾਨ ਦੇ ਪ੍ਰਧਾਨ ‘ਅਪਾਹਜ’ ਮੰਤਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maryam Nawaz takes swipe at Imran Khan says PM Narendra Modi does not give respect to him