ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜਹਰ ਨੂੰ ਅੱਜ ਐਲਾਨਿਆ ਜਾ ਸਕਦਾ ਵਿਸ਼ਵ ਅੱਤਵਾਦੀ

ਮਸੂਦ ਅਜਹਰ ਨੂੰ ਅੱਜ ਐਲਾਨਿਆ ਜਾ ਸਕਦਾ ਵਿਸ਼ਵ ਅੱਤਵਾਦੀ

ਸੰਯੁਕਤ ਰਾਸ਼ਟਰ ਪਰਿਸ਼ਦ ਵਿਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ (ਜੇਈਐਮ) ਸਰਗਨਾ ਮੌਲਾਨਾ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਨੂੰ ਲੈ ਕੇ ਅੱਜ (ਬੁੱਧਵਾਰ) ਨੂੰ ਫੈਸਲਾ ਆਉਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਵੀ ਮਸੂਦ ਦੇ ਵਿਸ਼ਵ ਅੱਤਵਾਦੀ ਐਲਾਨ ਕਰਵਾਏ ਜਾਣ ਦੇ ਪ੍ਰਸਤਾਵ ਦਾ ਸਮਰਥਨ ਕਰ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

 

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਸਮੇਤ ਬੁੱਧਵਾਰ ਨੂੰ ਇਸ ਮੁੱਦੇ ਉਤੇ ਮੀਟਿੰਗ ਕਰੇਗੀ। ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਦ ਦੀ ਸ਼ਰਤ ਉਤੇ ਦੱਸਿਆ ਕਿ ‘ਮਈ ਦਿਵਸ ਮਸੂਦ ਅਜਹਰ ਦੇ ਲਈ ਮੌਤ ਦੀ ਘੰਟੀ ਬਣਨ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਪਰਿਸ਼ਦ ਵਿਚ ਉਸ ਨੂੰ ਵਿਸ਼ਵ ਅੱਤਵਾਦੀ ਐਲਾਨ ਕੀਤਾ ਜਾਵੇਗਾ। ਵਿਸ਼ਵ ਮੰਗ ਨੂੰ ਦੇਖਦੇ ਹੋਏ ਚੀਨ ਵੀ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨਾਲ ਆਉਣ ਵਾਲਾ ਹੈ।

 

ਉਕੇ ਕਈ ਨਿਊਜ਼ ਏਜੰਸੀਆਂ ਵੀ ਦਾਅਵਾ ਕਰ ਰਹੀਆਂ ਹਨ ਕਿ ਚੀਨ ਸਕਾਰਾਤਮਕ ਰੁਖ ਦਿਖਾਉਂਦੇ ਹੋਏ ਆਪਣੀ ਅਸਹਿਮਤੀ ਵਾਪਸ ਲੈ ਸਕਦਾ ਹੈ। ਪੁਲਵਾਮਾ ਵਿਚ ਸੀਰਆਰਪੀਐਫ ਦੇ ਕਾਫਲੇ ਉਤੇ ਹੋਏ ਹਮਲੇ ਦੇ ਬਾਅਦ ਭਾਰਤ, ਅਮਰੀਕਾ ਅਤੇ ਬ੍ਰਿਟੇਨ ਸਮੇਤ ਹੋਰ ਮੈਂਬਰ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਪਰਿਸ਼ ਵਿਚ ਮਸੂਦ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਾਉਣ ਦੇ ਪ੍ਰਸਤਾਵ ਪਾਸ ਕੀਤੇ ਸਨ, ਜਿਸ ਵਿਚ ਚੀਨ ਨੇ ਅੜਿੱਕਾ ਲਗਾ ਦਿੱਤਾ ਸੀ।

 

ਦੂਜੇ ਪਾਸੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਅੱਤਵਾਦੀ ਐਲਾਨ ਕਰਾਉਣ ਲਈ ਜਟਿਲ ਮੁੱਦੇ ਦਾ ਉਚਿਤ ਹੱਲ ਕੱਢਿਆ ਜਾਵੇਗਾ। ਪ੍ਰੰਤੂ ਉਸਨੇ ਕੋਈ ਸਮਾਂ ਸੀਮਾ ਨਹੀਂ ਦੱਸੀ। ਅਸਲ ਵਿਚ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਅਜਹਰ ਦੇ ਮੁੱਦੇ ਨੂੰ ਸਿੱਧੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਲੈ ਜਾਕੇ ਬੀਜਿੰਗ ਉਤੇ ਦਬਾਅ ਵਧਾ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:masood azhar may be declared today as global terrorist